ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਅਦਕਾਰ ਇਰਫ਼ਾਨ ਖ਼ਾਨ ਦਾ ਅਚਾਨਕ ਮੁੰਬਈ ਵਿੱਚ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਇਰਫ਼ਾਨ ਖ਼ਾਨ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਬੀਤੇ ਦਿਨੀਂ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਮੌਤ ਉੇੱਤੇ ਬਾਲੀਵੁੱਡ ਤੋਂ ਇਲਾਵਾ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਦੇ ਕਲਾਕਾਰ ਵੀ ਸੋਗ 'ਚ ਡੁੱਬੇ ਹੋਏ ਹਨ ਤੇ ਹਰ ਕੋਈ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀ ਦੇ ਰਿਹਾ ਹੈ।
ਬੰਟੀ ਬੈਂਸ, ਹਿਮਾਸ਼ੀ ਖੁਰਾਣਾ, ਨਿੰਜਾ, ਹਾਰਡੀ ਸੰਧੂ, ਨਿਸ਼ਸ਼ਾ ਬਾਨੋ, ਸ਼ੈਰੀ ਮਾਨ, ਰੁਬੀਨਾ ਬਾਜਵਾ, ਕੌਰ ਬੀ, ਗਗਨ ਕੋਕਰੀ, ਬਿੰਨੂ ਢਿੱਲੋਂ ਵਰਗੇ ਸਿਤਾਰਿਆਂ ਨੇ ਆਪਣੇ ਇੰਸਟਾਗ੍ਰਾਮ ਰਾਹੀ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ ਹੈ।
- " class="align-text-top noRightClick twitterSection" data="
">
- " class="align-text-top noRightClick twitterSection" data="
">
ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਲਿਖਿਆ, "ਭਾਰਤੀ ਸਿਨੇਮਾ ਦੇ ਬਿਹਤਰੀਨ ਅਦਾਕਾਰ ਇਰਫ਼ਾਨ ਖਾਨ ਦੁਨੀਆਂ 'ਤੇ ਨਹੀਂ ਰਹੇ। ਇਰਫ਼ਾਨ 54 ਵਰ੍ਹਿਆਂ ਦੇ ਸਨ ਅਤੇ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ‘ਅੰਗਰੇਜ਼ੀ ਮੀਡੀਅਮ’ ਉਨ੍ਹਾਂ ਦੀ ਆਖਰੀ ਫ਼ਿਲਮ ਸੀ।"
- View this post on Instagram
Rest in peace Sir.. We will miss you. Huge loss. May you keep entertaining souls in Heaven.
">
- " class="align-text-top noRightClick twitterSection" data="
">
ਇਸ ਤੋਂ ਇਲਾਵਾ ਹਾਰਡੀ ਸੰਧੂ ਨੇ ਲਿਖਿਆ, "ਅਸੀਂ ਤੁਹਾਨੂੰ ਯਾਦ ਕਰਾਂਗੇ... ਬਹੁਤ ਸਾਰਾ ਪਿਆਰ।" ਇਸ ਦੇ ਨਾਲ ਹੀ ਸ਼ੈਰੀ ਮਾਨ ਨੇ ਲਿਖਿਆ, "ਹਰ ਬੰਦੇ ਦਾ ਆਖ਼ਰੀ ਸੱਚ...ਅਲਵਿਦਾ ਖ਼ਾਨ ਸਾਬ੍ਹ।" ਗਗਨ ਕੋਕਰੀ ਨੇ ਕਿਹਾ, "ਚੰਦਰਕਾਂਤਾ ਤੋਂ ਹਾਲੀਵੁੱਡ ਤੱਕ...ਮੈਂ ਇਸ ਕਲਾਕਾਰ ਨੂੰ ਆਪਣੇ ਸਾਹਮਣੇ ਵਧਦੇ ਹੋਏ ਦੇਖਿਆ ਹੈ...ਇੱਕ ਅਜਿਹੇ ਕਲਾਕਾਰ ਨੂੰ ਜਿਸ ਨੂੰ ਇੱਕ ਕਲਾਕਾਰ ਮਿਲਣਾ ਚਾਹੁੰਦਾ ਸੀ.. ਸਿਰਫ਼ ਹੱਥ ਮਿਲਾਉਣਾ ਚਾਹੁੰਦਾ ਸੀ....ਤੇ ਕਹਿਣਾ ਚਾਹੁੰਦਾ ਸੀ ਸਰ ਤੁਸੀਂ ਕਮਾਲ ਹੋ।"
- " class="align-text-top noRightClick twitterSection" data="
">
- " class="align-text-top noRightClick twitterSection" data="
">
ਇਸ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਆਪਣੇ ਆਪਣੇ ਅੰਦਾਜ਼ ਵਿੱਚ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇਰਫ਼ਾਨ ਖ਼ਾਨ ਦੀ ਮਾਂ ਸੈਦਾ ਬੇਗਮ ਦਾ ਰਾਜਸਥਾਨ 'ਚ ਦੇਹਾਂਤ ਹੋ ਗਿਆ ਸੀ ਪਰ ਉਹ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਰਕੇ ਆਪਣੀ ਮਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਇਸ ਸਥਿਤੀ ਵਿੱਚ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਹੀ ਆਪਣੀ ਮਾਂ ਦੀ ਆਖਰੀ ਯਾਤਰਾ ਦੇਖੀ ਸੀ।