ਬੈਂਗਲੁਰੂ: ਹਾਲ ਹੀ ਵਿੱਚ ਕੰਨੜ ਫਿਲਮ ਇੰਡਸਟਰੀ ਦੇ ਸੁਪਰਸਟਾਰ ਪੁਨੀਤ ਰਾਜਕੁਮਾਰ ਦੀ 46 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅਦਾਕਾਰ ਦੇ ਦੇਹਾਂਤ ਕਾਰਨ ਸਿਨੇਮਾ ਤੋਂ ਲੈ ਕੇ ਰਾਜਨੀਤੀ ਅਤੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਸੀ। ਆਪਣੇ ਚਹੇਤੇ ਸਿਤਾਰੇ ਦੀ ਮੌਤ ਦੀ ਖ਼ਬਰ ਸੁਣ ਕੇ ਅਦਾਕਾਰ ਦੇ ਪ੍ਰਸ਼ੰਸਕ ਸਦਮੇ ਵਿੱਚ ਚਲੇ ਗਏ, ਜਦੋਂ ਕਿ ਕਈਆਂ ਨੇ ਤਾਂ ਖੁਦਕੁਸ਼ੀ ਵੀ ਕਰ ਲਈ। ਹੁਣ ਇੱਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। . ਜ਼ਿਕਰਯੋਗ ਹੈ ਕਿ ਅਭਿਨੇਤਾ ਦੇ ਸੈਂਕੜੇ ਪ੍ਰਸ਼ੰਸਕਾਂ ਨੇ ਅਭਿਨੇਤਾ ਦੇ ਮਾਰਗ 'ਤੇ ਚੱਲਦਿਆਂ ਆਪਣੀਆਂ ਅੱਖਾਂ ਦਾਨ ਕਰਨ ਦਾ ਫੈਸਲਾ ਕੀਤਾ ਹੈ। ਦਸ ਦਈਏ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਪੁਨੀਤ ਰਾਜਕੁਮਾਰ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ ਸਨ।
ਬੈਂਗਲੁਰੂ ਸ਼ਹਿਰ ਦਾ ਨਰਾਇਣ ਨੇਤਰਾਲਿਆ ਅੱਖਾਂ ਦਾ ਹਸਪਤਾਲ ਪੁਨੀਤ ਰਾਜਕੁਮਾਰ ਦੇ ਪ੍ਰਸ਼ੰਸਕਾਂ ਨਾਲ ਭਰਿਆ ਹੋਇਆ ਹੈ। ਅਦਾਕਾਰਾਂ ਵਾਂਗ ਪ੍ਰਸ਼ੰਸਕਾਂ ਦੀ ਭੀੜ ਅੱਖਾਂ ਦਾਨ ਕਰਨ ਲਈ ਹਸਪਤਾਲ ਪਹੁੰਚ ਰਹੀ ਹੈ ਅਤੇ ਕਈ ਪ੍ਰਸ਼ੰਸਕਾਂ ਨੇ ਆਪਣੇ ਨਾਂ ਦਰਜ ਕਰਵਾ ਦਿੱਤੇ ਹਨ। ਹਸਪਤਾਲ ਦੇ ਡਾਕਟਰ ਬੁਜੰਗ ਸ਼ੈਟੀ ਨੇ ਦੱਸਿਆ ਕਿ ਅੱਖਾਂ ਦਾਨ ਕਰਨ ਲਈ ਜ਼ਿਆਦਾਤਰ ਪ੍ਰਸ਼ੰਸਕ ਪੁਨੀਤ ਰਾਜਕੁਮਾਰ ਦੇ ਯਾਦਗਾਰੀ ਸਥਾਨ ਤੋਂ ਸਿੱਧੇ ਹਸਪਤਾਲ ਪੁੱਜੇ ਹਨ।
ਉਨ੍ਹਾਂ ਦੱਸਿਆ ਕਿ ਪਹਿਲਾਂ ਸਿਰਫ਼ ਤਿੰਨ ਤੋਂ ਚਾਰ ਲੋਕ ਹੀ ਅੱਖਾਂ ਦਾਨ ਕਰਨ ਆਉਂਦੇ ਸਨ ਅਤੇ ਹੁਣ ਇੰਨ੍ਹਾਂ ਦੀ ਗਿਣਤੀ 200 ਨੂੰ ਪਾਰ ਕਰ ਗਈ ਹੈ। ਡਾਕਟਰ ਨੇ ਕਿਹਾ, 'ਪੁਨੀਤ ਰਾਜਕੁਮਾਰ ਦੇ ਅੱਖਾਂ ਦਾਨ ਕਰਨ ਦੇ ਫੈਸਲੇ ਤੋਂ ਬਾਅਦ, ਅਸੀਂ 30 ਲੋਕਾਂ ਦੀਆਂ ਅੱਖਾਂ ਦਾ ਆਪਰੇਸ਼ਨ ਕੀਤਾ ਹੈ ਅਤੇ ਸਾਨੂੰ ਮ੍ਰਿਤਕਾਂ ਦੇ ਘਰੋਂ ਫੋਨ ਵੀ ਆ ਰਹੇ ਹਨ। ਦੱਸ ਦੇਈਏ ਕਿ ਪੁਨੀਤ ਰਾਜਕੁਮਾਰ ਦੇ ਪਿਤਾ ਰਾਜਕੁਮਾਰ ਦੀ ਮੌਤ ਦੌਰਾਨ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਸੀ।
ਇਹ ਵੀ ਪੜ੍ਹੋ: ਹਿਸਾਰ ਲਾਠੀਚਾਰਜ: ਜ਼ਖਮੀ ਕਿਸਾਨ ਦੇ ਦਿਮਾਗ ਦੀ ਨਾੜੀ ਫਟੀ, ਪੁਲਿਸ ਨੇ ਦਿੱਤਾ ਇਹ ਬਿਆਨ