ਮੁੰਬਈ: ਬਾਲੀਵੁੱਡ ਨਿਰਮਾਤਾ ਕਰੀਮ ਮੋਰਾਨੀ ਦੀ ਕੋਰੋਨਾ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੀ ਦੋ ਕੁੜੀਆ ਦਾ ਟੈਸਟ ਕੀਤਾ ਗਿਆ ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ। ਇਸੇਂ ਦੌਰਾਨ ਮਿਲੀ ਜਾਣਕਾਰੀ ਮੁਤਾਬਕ ਕਰੀਮ ਦੀ ਧੀ ਸ਼ਾਜ਼ਾ ਦੀ ਪਹਿਲੀ ਰਿਪੋਰਟ ਨੈਰੇਟਿਵ ਆਈ ਹੈ ਤੇ ਉਨ੍ਹਾਂ ਦੀ ਅਗਲੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜੇਕਰ ਉਨ੍ਹਾਂ ਦੀ ਦੂਸਰੀ ਵਾਰ ਵੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ।
ਜਦ ਸ਼ਾਜ਼ਾ ਨੇ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ,"ਹਾਂ ਮੇਰੀ ਰਿਪੋਰਟ ਹਾਲੇ ਨੈਗੇਟਿਵ ਹੈ, ਪਰ ਸਾਨੂੰ ਅਗਲੀ ਰਿਪੋਰਟ ਦਾ ਇੰਤਜ਼ਾਰ ਕਰਨਾ ਪਵੇਗਾ ਉਦੋਂ ਤੱਕ ਡਾਕਟਰ ਨੇ ਕਿਹਾ ਹੈ ਕਿ ਹਾਲੇ ਕੁਝ ਨਹੀਂ ਕਹਿ ਸਕਦੇ।"
ਦੱਸ ਦੇਈਏ ਕਿ ਸ਼ਾਜ਼ਾ ਮੋਰਾਨੀ ਤੋਂ ਬਾਅਦ ਉਨ੍ਹਾਂ ਦੀ ਭੈਣ ਜੋਆ ਮੋਰਾਨੀ ਤੇ ਪਿਤਾ ਕਰੀਮ ਮੋਰਾਨੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਹਾਲਾਂਕਿ, ਕਰੀਮ ਦੀ ਪਤਨੀ ਜਾਰਾ ਮੋਰਾਨੀ ਇਸ ਦੀ ਚਪੇਟ ਵਿੱਚ ਆਉਣ ਤੋਂ ਬੱਚ ਗਈ ਹੈ।