ਮੁੰਬਈ: ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਨੂੰ ਮੁੰਬਈ ਪੁਲਿਸ ਨੇ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਰਿਪੋਰਟਾਂ ਮੁਤਾਬਕ, ਉਹ ਆਪਣੇ ਪ੍ਰੇਮੀ ਨਾਲ ਬਿਨ੍ਹਾਂ ਵਜ੍ਹਾਂ ਤੋਂ ਬਾਹਰ ਘੁੰਮ ਰਹੀ ਸੀ।
ਖ਼ਬਰ ਹੈ ਕਿ ਮੁੰਬਈ ਦੇ ਮੁਰੀਨ ਡਰਾਈਵ ਪੁਲਿਸ ਸਟੇਸ਼ਨ 'ਚ ਦੋਵਾਂ ਖ਼਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ 'ਤੇ ਆਈਪੀਸੀ ਦੀ ਧਾਰਾ 188, 269 ਤੇ 51 (B) ਤਹਿਤ ਮਾਮਲਾ ਦਰਜ ਹੋਇਆ ਹੈ। ਪੂਨਮ ਤੇ ਉਸ ਦੇ ਪ੍ਰੇਮੀ ਸੈਮ 'ਤੇ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਨ ਦਾ ਵੀ ਦੋਸ਼ ਹੈ।
ਹੋਰ ਪੜ੍ਹੋ: ਆਲੀਆ ਭੱਟ ਦੀ ਪੁਰਾਣੇ ਦਿਨਾਂ ਦੀ ਵੀਡੀਓ ਹੋਈ ਵਾਇਰਲ
ਇਸ ਤੋਂ ਪਹਿਲਾ ਪੂਨਮ ਪਾਂਡੇ ਨੇ ਆਪਣੇ ਪ੍ਰੇਮੀ ਨਾਲ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ। ਲੌਕਡਾਊਨ ਦੌਰਾਨ ਇਸ ਕਪਲ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ।