ਮੁੰਬਈ: ਅਦਾਕਾਰ ਤੇ ਕਵੀ ਪੀਯੂਸ਼ ਮਿਸ਼ਰਾ ਦਾ ਮੰਨਣਾ ਹੈ ਕਿ ਅੱਜ ਦੀ ਪੀੜ੍ਹੀ ਦੇ ਜੀਵਨ ਵਿੱਚ ਤਾਲਮੇਲ ਬਣਾਉਣ ਲਈ ਤਿਆਰ ਨਹੀਂ ਹੈ, ਜਿਸ ਕਾਰਨ ਤਲਾਕ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ," ਅੱਜ ਦੀ ਪੀੜ੍ਹੀ ਤਾਲਮੇਲ ਦੇ ਲਈ ਤਿਆਰ ਨਹੀਂ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਵਿਆਹ ਸਿਰਫ਼ ਇੱਕ ਆਮ ਗੱਲ ਹੈ, ਪਰ ਵਿਆਹ ਪੂਰੀ ਤਰ੍ਹਾ ਤੋਂ ਸਦਭਾਵਨਾ ਉੱਤੇ ਅਧਾਰਿਤ ਹੈ। ਨਾਲ ਹੀ ਉਨ੍ਹਾਂ ਕਿਹਾ, ਵਿਆਹ ਇੱਕ ਦੂਜੇ ਦੇ ਲਈ ਸਮਝੋਤਾ ਕਰਨ ਅਤੇ ਇੱਕ ਦੂਜੇ ਨਾਲ ਰਹਿਣ ਦੇ ਬਾਰੇ ਹੁੰਦਾ ਹੈ। ਅੱਜ ਕੱਲ੍ਹ ਵਿਆਹ ਨੂੰ ਸਿਰਫ਼ ਪ੍ਰੇਮ ਸੰਬੰਧ ਦੇ ਤੌਰ ਉੱਤੇ ਮੰਨਿਆ ਜਾਂਦਾ ਹੈ ਜਿੱਥੇ ਵਿਆਹ ਕਰਨਾ ਤੇ ਤਲਾਕ ਲੈਣਾ ਸਾਰਿਆ ਲਈ ਆਸਾਨ ਹੈ। ਵਿਆਹ ਵਿੱਚ ਇਹ ਸਭ ਤੋਂ ਜ਼ਰੂਰੀ ਹੈ ਕਿ ਉਹ ਇੱਕ ਦੂਜੇ ਤੋਂ ਸਹਿਮਤ ਹਨ ਜਾ ਨਹੀਂ।"
ਹੋਰ ਪੜ੍ਹੋ: ਇਮਰਾਨ ਹਾਸ਼ਮੀ ਨਾਲ ਨਜ਼ਰ ਆਉਣਗੇ ਬਿੱਗ ਬੀ
ਮਿਸ਼ਰਾ ਦੀ ਨਵੀਂ ਲਘੂ ਫ਼ਿਲਮ 'ਕਤਰਨ' ਇੱਕ ਜੋੜੇ ਦੇ ਵਿਆਹ ਵਿੱਚ ਆਈਆਂ ਪ੍ਰੇਸ਼ਾਨੀਆਂ ਨੂੰ ਦਰਸਾਉਂਦੀ ਹੈ। ਇਹ ਕਹਾਣੀ ਇੱਕ ਬਜ਼ੁਰਗ ਜੋੜੇ ਨੂੰ ਦੱਸਦੀ ਹੈ। ਉਹ ਦੋਵੇ ਆਪਣੇ ਵਿਆਹ ਦੇ 36 ਸਾਲਾਂ ਬਾਅਦ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਦਾ ਫੈਸਲਾ ਕਰਦੇ ਹਨ, ਪਰ ਬਾਅਦ ਵਿੱਚ ਉਹ ਦੋਵੇ ਮਹਿਸੂਸ ਕਰਦੇ ਹਨ, ਕਿ ਉਨ੍ਹਾਂ ਦੇ ਘਰ ਵਿੱਚ ਕੁਝ ਅਜਿਹੇ ਪਲ ਵੀ ਮੌਜੂਦ ਹਨ, ਜੋ ਉਨ੍ਹਾਂ ਨੂੰ ਇੱਕ ਦੂਜੇ ਨਾਲ ਬੰਨ੍ਹੇ ਹੋਏ ਹਨ।
ਹੋਰ ਪੜ੍ਹੋ: ਅਕਸ਼ੈ ਦੇ ਇਸ ਗਾਣੇ ਨੂੰ ਮਿਲ ਰਿਹਾ ਹੈ ਭਰਪੂਰ ਪਿਆਰ
'ਕਤਰਨ' ਦੀ ਕਹਾਣੀ ਪ੍ਰੇਮ ਸਿੰਘ ਨੇ ਲਿਖੀ ਹੈ ਤੇ ਇਸ ਦਾ ਨਿਰਦੇਸ਼ਨ ਵੀ ਉਹ ਖ਼ੁਦ ਕਰ ਰਹੇ ਹਨ। ਇਸ ਵਿੱਚ ਅਲਕਾ ਅਮੀਨ ਵੀ ਨਜ਼ਰ ਆਵੇਗੀ। ਇਸ ਫ਼ਿਲਮ ਦਾ ਨਿਰਮਾਣ ਸ਼ਸ਼ੀ ਪ੍ਰਕਾਸ਼ ਚੋਪੜਾ ਵੱਲੋਂ ਕੀਤਾ ਗਿਆ ਹੈ। ਇਹ ਫ਼ਿਲਮ ਯੂਟਿਊਬ 'ਤੇ ਮੌਜੂਦ ਹੈ।