ਮੁੰਬਈ: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਇਰਫ਼ਾਨ ਖ਼ਾਨ 29 ਅਪ੍ਰੈਲ ਨੂੰ ਇਸ ਦੁਨੀਆ ਤੋਂ ਚੱਲੇ ਗਏ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਲੌਕਡਾਊਨ ਕਾਰਨ ਕਈ ਲੋਕ ਉਨ੍ਹਾਂ ਨੂੰ ਆਖ਼ਰੀ ਵਾਰ ਵੀ ਦੇਖ ਨਹੀਂ ਸਕੇ, ਪਰ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।
- " class="align-text-top noRightClick twitterSection" data="
">
ਇਸ ਦੇ ਨਾਲ ਹੀ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਸੋਸ਼ਲ ਮੀਡੀਆ ਉੱਤੇ ਇੱਕ ਭਾਵੁਕ ਕਵਿਤਾ ਨੂੰ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਇਰਫ਼ਾਨ ਖ਼ਾਨ ਨਾਲ ਨਜ਼ਰ ਆ ਰਹੀ ਹੈ। ਦਰਅਸਲ ਦੀਪਿਕਾ ਤੇ ਇਰਫ਼ਾਨ ਦੀ ਫ਼ਿਲਮ 'ਪੀਕੂ' ਨੂੰ ਅੱਜ ਪੂਰੇ 5 ਸਾਲ ਹੋ ਗਏ ਹਨ।
ਦੀਪਿਕਾ ਨੇ ਪੀਕੂ ਦੇ 5 ਸਾਲ ਪੂਰੇ ਹੋਣ ਦੇ ਮੌਕੇ 'ਤੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਬੇੱਹਦ ਹੀ ਭਾਵੁਕ ਪੋਸਟ ਨੂੰ ਸ਼ੇਅਰ ਕੀਤਾ। ਇਸ ਪੋਸਟ ਵਿੱਚ ਉਹ ਪੀਕੂ ਦੇ ਸੈਟ 'ਤੇ ਹੱਸਦੇ ਹੋ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੀਪਿਕਾ ਨੇ ਕੈਪਸ਼ਨ ਵਿੱਚ ਲਿਖਿਆ,"ਰੈਸਟ ਇਨ ਪੀਸ ਮਾਈ ਫ੍ਰੈਂਡ।"
ਦੱਸ ਦੇਈਏ ਕਿ ਦੀਪਿਕਾ ਦੀ ਇਹ ਕਵਿਤਾ ਕਾਫ਼ੀ ਵਾਇਰਲ ਹੋ ਰਹੀ ਹੈ ਤੇ ਲੋਕਾਂ ਵੱਲੋਂ ਵੀ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ।