ਜੰਮੂ ਕਸ਼ਮੀਰ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਗਰੀਬਾਂ ਦਾ ਮਸੀਹਾ ਕਿਹਾ ਜਾਂਦਾ ਹੈ, ਕਿਉਂਕਿ ਅਕਸਰ ਹੀ ਸੋਨੂੰ ਸੂਦ ਨੂੰ ਗਰੀਬਾਂ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਹਾਲ ਹੀ 'ਚ ਸੋਨੂੰ ਸੂਦ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸੋਨੂੰ ਸੂਦ ਦੇ ਨਾਂਅ 'ਤੇ 20 ਫੀਸਦ ਛੋਟ ਮਿਲਣ ਬਾਰੇ ਦੱਸਿਆ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਸੋਨੂੰ ਸੂਦ ਦੇ ਨਾਂਅ 'ਤੇ ਕਿਸ ਪ੍ਰੋਡਕਟ ਤੇ 20 ਫੀਸਦ ਛੋਟ ਕਿਉਂ ਮਿਲ ਰਹੀ ਹੈ।
ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸੋਨੂੰ ਸੂਦ ਸੜਕ ਕਿਨਾਰੇ ਇੱਕ ਠੇਲੇ ਵਾਲੀ ਦਾ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ। ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੋਨੂੰ ਸੂਦ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ ਦਿੱਤਾ, " ਸਾਡਾ ਚੱਪਲ ਸ਼ੋਅਰੂਮ , ਮੇਰੇ ਨਾਂਅ 'ਤੇ 20 ਫੀਸਦ ਛੋਟ"। ਸੋਨੂੰ ਸੂਦ ਇਸ ਸਟਾਲ ਵਾਲੇ ਦੀ ਮਦਦ ਕੀਤੀ ਤੇ ਲੋਕਾਂ ਨੂੰ 20 ਫੀਸਦ ਛੋਟ ਦੇ ਆਫ਼ਰ ਦਾ ਲਾਭ ਲੈਣ ਦੀ ਅਪੀਲ ਕੀਤੀ।
ਇਹ ਵੀਡੀਓ ਕਸ਼ਮੀਰ ਦਾ ਦੱਸਿਆ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਪਸੰਦ ਕੀਤਾ ਹੈ ਤੇ ਸੋਸ਼ਲ ਮੀਡੀਆ 'ਤੇ ਲੋਕ ਸੋਨੂੰ ਸੂਦ ਦੀ ਸ਼ਲਾਘਾ ਕਰ ਰਹੇ ਹਨ।
ਇਹ ਵੀ ਪੜ੍ਹੋ : Viral Video: ਪੁਲਿਸ ਮੁਲਾਜ਼ਮ ਦੇ ਸ਼ਾਨਦਾਰ ਡਾਂਸ ਨੇ ਇੰਟਰਨੈਟ 'ਤੇ ਮਚਾਈ ਧਮਾਲ