ਚੰਡੀਗੜ੍ਹ: ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਨੀਰੂ ਬਾਜਵਾ ਆਏ ਦਿਨ ਆਪਣੀ ਤਸਵੀਰਾਂ ਅਤੇ ਵੀਡੀਓ ਨੂੰ ਫੈਨਜ਼ ਨਾਲ ਸਾਂਝਾ ਕਰਦੀ ਰਹਿੰਦੀ ਹੈ। ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਬੱਚਿਆਂ ਦਾ ਡਾਂਸ ਕਰਦੀ ਹੋਈ ਇੱਕ ਵੀਡੀਓ ਨੂੰ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ। ਵੀਡੀਓ ਨੀਰੂ ਬਾਜਵਾ ਦੇ ਨਵੇਂ ਗਾਣੇ allbamb ਦੀ ਹੈ ਜਿਸ ਉੱਤੇ ਇੱਕ ਭੰਗੜਾ ਡਾਂਸ ਗਰੁੱਪ ਡਾਂਸ ਕਰ ਰਿਹਾ ਹੈ। ਦਸ ਦੇਈਏ ਨੀਰੂ ਬਾਜਵਾ ਤਿੰਨ ਬੱਚਿਆਂ ਦੀ ਮਾਂ ਹੈ ਪਰ ਇਸ ਦੇ ਬਾਵਜੂਦ ਵੀ ਉਹ ਦਮਦਾਰ ਤਰੀਕੇ ਨਾਲ ਇੰਡਸਟਰੀ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ।
- " class="align-text-top noRightClick twitterSection" data="
">
ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨੀਰੂ ਬਾਜਵਾ ਨੇ ਆਪਣੀ ਇੱਕ ਹੋਰ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਵ੍ਹਾਈਟ ਗਾਊਨ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਤੋਂ ਸਵਾਲ ਪੁੱਛ ਰਹੀ ਹੈ ਕੀ ਤੁਸੀਂ ਦੱਸ ਸਕਦੇ ਹੋ ਕਿ ਕਿਹੜੀ ਫਿਲਮ ਦੀ ਤਸਵੀਰ ਹੈ ਅਤੇ ਫੈਨਜ਼ ਵੀ ਉਨ੍ਹਾਂ ਦੀ ਇਸ ਫੋਟੋ ਉੱਤੇ ਲਗਾਤਾਰ ਕੁਮੈਂਟ ਕਰ ਰਹੇ ਹੈ।
- " class="align-text-top noRightClick twitterSection" data="
">
ਨੀਰੂ ਬਾਜਵਾ ਲੰਬੇ ਸਮੇਂ ਤੋਂ ਬਾਅਦ ਭਾਰਤ ਵਾਪਸ ਆਈ ਹੈ। ਉਹ ਕੈਨੇਡਾ ਆਪਣੇ ਪਤੀ ਅਤੇ ਆਪਣੇ ਤਿੰਨ ਬੱਚਿਆਂ ਦੇ ਨਾਲ ਰਹਿੰਦੀ ਹੈ। ਹਾਲ ਹੀ ਵਿੱਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦਾ ਇੱਕ ਗਾਣਾ ALLBAMB ਰਿਲੀਜ਼ ਹੋਇਆ ਹੈ ਜੋ ਕਿ ਕਾਫ਼ੀ ਵਾਰ ਦੇਖਿਆ ਜਾ ਚੁੱਕਿਆ ਹੈ। ਉਨ੍ਹਾਂ ਦੇ ਕੋਲ ਪਾਈਪਲਾਈਨ ਵਿੱਚ ਚਾਰ ਹੋਰ ਫ਼ਿਲਮਾਂ ਨੇ ਇਸ ਦੇ ਨਾਲ ਹੀ ਉਹ ਇੱਕ ਪੰਜਾਬੀ ਟਾਕ ਸ਼ੋਅ ਵੀ ਕਰ ਰਹੀ ਹੈ।
ਇਹ ਵੀ ਪੜ੍ਹੋ:Bollywood Superstar Actress ਆਲੀਆ ਭੱਟ ਦੀ ਬਚਪਨ ਦੀਆਂ ਕੁਝ ਤਸਵੀਰਾਂ, ਦੇਖੋ
ਨੀਰੂ ਬਾਜਵਾ ਨੇ ਦੇਵਾਨੰਦ ਦੀ ਫਿਲਮ "ਮੈਂ ਸੋਲਾਂ ਬਰਸ ਕੀ" ਤੋਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਨੀਰੂ ਪੰਜਾਬੀ ਸਿਨੇਮਾ ਦਾ ਬਹੁਤ ਫੇਮਅਸ ਚਿਹਰਾ ਹੈ ਹਾਲਾਂਕਿ ਪੰਜਾਬੀ ਸਿਨਮਾ ਦਾ ਰੁੱਖ ਉਨ੍ਹਾਂ ਨੇ ਬਾਲੀਵੁੱਡ ਵਿੱਚ ਸਫਲਤਾ ਨਾ ਮਿਲਣ ਤੋਂ ਬਾਅਦ ਕੀਤਾ। ਨੀਰੂ ਬਾਜਵਾ ਨੇ ਹੈਰੀ ਜੰਵਧਾ ਦੇ ਨਾਲ 2015 ਵਿੱਚ ਵਿਆਹ ਕੀਤਾ ਸੀ। ਵਿਆਹ ਤੋਂ ਪਹਿਲਾਂ ਉਨ੍ਹਾਂ ਦਾ ਅੰਮਿਤ ਸਾਧ ਦੇ ਨਾਲ ਅਫੇਅਰ ਦੀ ਖ਼ਬਰਾਂ ਸੀ ਦੋਵੇਂ ਹੀ ਵਿਆਹ ਕਰਨਾ ਚਾਹੁੰਦੇ ਸੀ ਪਰ ਕੁਝ ਕਾਰਨਾਂ ਕਰ ਕੇ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।
ਨੀਰੂ "ਅਸਤਿਤਵ ਏਕ ਪ੍ਰੇਮ ਕੀ ",ਜਿੱਤ ,ਨੱਚ ਬੱਲੀਏ 1 ਜਿਹੇ ਟੀਵੀ ਸ਼ੋਅ ਵਿੱਚ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਕੁਝ ਸੀਰੀਅਲਸ ਵਿੱਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਵਿਵੇਕ ਉਬਰਾਏ ਨਾਲ ਫ਼ਿਲਮ ਪ੍ਰਿੰਸ ਅਤੇ ਅਕਸ਼ੈ ਕੁਮਾਰ ਦੇ ਨਾਲ ਸਪੈਸ਼ਲ ਛੱਬੀ ਵਿੱਚ ਕੰਮ ਕਰ ਚੁੱਕੀ ਹੈ।