ਮੁੰਬਈ: ਇਸ ਸਾਲ ਬਾਲੀਵੁੱਡ ਵਿੱਚ ਰੋਜ਼ਾਨਾ ਕਿਸੇ ਨਵੀਂ ਫ਼ਿਲਮ ਦੇ ਆਉਣ ਦੀ ਖ਼ਬਰ ਮਿਲਦੀ ਰਹਿੰਦੀ ਹੈ। ਹਾਲ ਹੀ ਵਿੱਚ ਨਾਵਾਜ਼ੁਦੀਨ ਸਿੱਦੀਕੀ ਦੀ ਨਵੀਂ ਫ਼ਿਲਮ ਦੇ ਗਾਣੇ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਗਾਣੇ ਦਾ ਨਾਂਅ 'ਸਵੈਗੀ ਚੂੜੀਆਂ' ਹੈ ਤੇ ਨਾਵਾਜ਼ੁਦੀਨ ਨੇ ਖ਼ੁਦ ਇਸ ਗਾਣੇ ਨੂੰ ਗਾਇਆ ਹੈ।
-
Excited to share the teaser of my first ever Rap song #Swaggychudiyan with @tamannaahspeaks for #BoleChudiyan directed by @ShamasSiddiqui. thank u team @woodpeckermv @Kiranzaveri9 #rajeshbhatia, @ZeeMusicCompany @kumaarofficial @anuragbedi pic.twitter.com/cIdVzk5rJQ
— Nawazuddin Siddiqui (@Nawazuddin_S) July 15, 2019 " class="align-text-top noRightClick twitterSection" data="
">Excited to share the teaser of my first ever Rap song #Swaggychudiyan with @tamannaahspeaks for #BoleChudiyan directed by @ShamasSiddiqui. thank u team @woodpeckermv @Kiranzaveri9 #rajeshbhatia, @ZeeMusicCompany @kumaarofficial @anuragbedi pic.twitter.com/cIdVzk5rJQ
— Nawazuddin Siddiqui (@Nawazuddin_S) July 15, 2019Excited to share the teaser of my first ever Rap song #Swaggychudiyan with @tamannaahspeaks for #BoleChudiyan directed by @ShamasSiddiqui. thank u team @woodpeckermv @Kiranzaveri9 #rajeshbhatia, @ZeeMusicCompany @kumaarofficial @anuragbedi pic.twitter.com/cIdVzk5rJQ
— Nawazuddin Siddiqui (@Nawazuddin_S) July 15, 2019
ਦਰਅਸਲ ਇਹ ਫ਼ਿਲਮ ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੇ ਗਰੀਬ ਆਦਮੀ ਦੀ ਕਹਾਣੀ ਹੈ ਜੋ ਚੂੜੀਆਂ ਵੇਚਦਾ ਹੈ। ਉਸ ਨੂੰ ਪਿੰਡ ਦੀ ਇੱਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਇਹ ਇੱਕ ਪਿਆਰ ਭਰੀ ਕਹਾਣੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਸ਼ਮਸ ਨਵਾਬ ਸਿੱਦੀਕੀ ਵੱਲੋਂ ਕੀਤਾ ਗਿਆ ਹੈ।
ਗਾਣੇ ਦੇ ਵੱਖਰੇ ਅੰਦਾਜ਼ ਨੇ ਹੀ ਇਸ ਨੂੰ ਆਕਰਸ਼ਿਤ ਬਣਾਇਆ ਹੈ ਅਤੇ ਨਵਾਜ਼ ਦੇ ਗਾਉਣ ਦੇ ਸਟਾਈਲ ਨੇ ਇਸ ਗਾਣੇ ਵਿੱਚ ਜਾਣ ਪਾ ਦਿੱਤੀ ਹੈ। ਇਸ ਗਾਣੇ ਦੇ ਬੋਲ ਇਸ ਪ੍ਰਕਾਰ ਹਨ- "ਹੌਂਡਾ 'ਤੇ ਬੈਠਾ ਲੌਂਡਾ ਲਗੇ ਬਾਹੁਬਲੀ ਰੇ, ਬਣਵਾ ਪਹਿਣ ਕੇ ਘੁੰਮੂ ਗੱਲੀ ਗੱਲੀ ਰੇ, ਬੋਲੇ ਚੂੜੀਆਂ।"
ਜ਼ਿਕਰੇਖ਼ਾਸ ਹੈ ਕਿ ਇਸ ਫਿਲਮ ਦਾ ਪਹਿਲਾ ਆਫ਼ਰ ਮੌਨੀ ਰਾਏ ਨੂੰ ਆਇਆ ਸੀ ਪਰ ਕਿਸੇ ਵਜ੍ਹਾ ਕਰਕੇ ਮੌਨੀ ਨੇ ਇਸ ਫ਼ਿਲਮ ਤੋਂ ਜਵਾਬ ਦੇ ਦਿੱਤਾ ਸੀ ਜਿਸ ਤੋਂ ਬਾਅਦ ਇਹ ਫਿਲਮ ਤਮੰਨਾ ਭਾਟੀਆ ਨੂੰ ਮਿਲੀ।