ETV Bharat / sitara

ਸ਼ੁਭ ਮੰਗਲ ਜ਼ਿਆਦਾ ਸਾਵਧਾਨ ਟੀਜ਼ਰ ਆਊਟ:ਜੇਤੂ ਬਣੇਗਾ ਪਿਆਰ ਸਹਿਪਰਿਵਾਰ - Bollywood news in punjabi

ਆਯੂਸ਼ਮਾਨ ਖੁਰਾਣਾ ਦੀ ਆਉਣ ਵਾਲੀ ਫ਼ਿਲਮ ਸ਼ੁਭ ਮੰਗਲ ਜ਼ਿਆਦਾ ਸਾਵਧਾਨ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਸ ਟੀਜ਼ਰ 'ਚ ਕਾਲੀ ਗੋਭੀ ਦਾ ਮੈਚ ਖੇਡਿਆ ਜਾ ਰਿਹਾ ਹੈ। ਇਸ ਟੀਜ਼ਰ 'ਚ ਸਾਰੇ ਹੀ ਕਿਰਦਾਰਾਂ ਨੂੰ ਵਿਅੰਗਮਈ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ।

ਫ਼ੋਟੋ
author img

By

Published : Sep 19, 2019, 8:00 PM IST

ਮੁੰਬਈ:ਆਯੂਸ਼ਮਾਨ ਖੁਰਾਣਾ ਦੀ ਆਉਣ ਵਾਲੀ ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦਾ ਫ਼ੈਮਲੀ ਇੰਟਰੋਡਕਸ਼ਨ ਟੀਜ਼ਰ ਰਿਲੀਜ਼ ਹੋਇਆ ਹੈ। ਫ਼ਿਲਮ ਦੇ ਮੇਕਰਸ ਨੇ ਫ਼ੈਮਲੀ ਦਾ ਐਨੀਮੇਟਿਡ ਇੰਟਰੋ ਵੀਡੀਓ ਵੀਰਵਾਰ ਨੂੰ ਰਿਲੀਜ਼ ਕੀਤਾ ਹੈ। ਫ਼ਿਲਮ ਦਾ ਟੀਜ਼ਰ ਜਿਨ੍ਹਾਂ ਮੱਜ਼ੇਦਾਰ ਹੈ ਉਨ੍ਹਾਂ ਹੀ ਵਿਅੰਗਮਈ ਹੈ। ਫ਼ਿਲਮ ਦੇ ਟੀਜ਼ਰ 'ਚ ਆਯੂਸ਼ਮਾਨ ਖੁਰਾਣਾ ਦਾ ਪਰਿਵਾਰ ਕਾਲੀ ਗੋਭੀ ਦੇ ਨਾਲ ਵਾਲੀਬਾਲ ਗੇਮ ਖੇਡ ਰਿਹਾ ਹੈ। ਖੇਡ-ਖੇਡ 'ਚ ਪਰਿਵਾਰ ਦੇ ਸਾਰੇ ਕਿਰਦਾਰਾਂ ਦਾ ਇੰਟਰੋਡਕਸ਼ਨ ਮੈਚ ਕੋਮੇਂਟਰੀ ਦੇ ਜ਼ਰੀਏ ਹੁੰਦਾ ਹੈ।

ਹੋਰ ਪੜ੍ਹੋ: ਰੰਮੀ ਤੇ ਪ੍ਰਿੰਸ ਰੰਧਾਵਾ ਨੂੰ ਗਾਇਕੀ ਮਿਲੀ ਵਿਰਾਸਤ ਵਿੱਚ
1 ਮਿੰਟ 14 ਸਕੈਂਡ ਦੇ ਟੀਜ਼ਰ 'ਚ ਕਾਲੀ ਗੋਭੀ ਕੱਪ ਦਾ ਮੈਚ ਪਿਆਰ ਵਰਸੇਜ ਸੰਸਕਾਰ ਦੇ ਵਿਚਕਾਰ ਖੇਡਿਆ ਜਾ ਰਿਹਾ ਹੈ। ਇਹ ਮੈਚ ਇਲਾਹਾਬਾਦ ਦੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਫ਼ੈਮਿਲੀ ਦੇ ਵੱਡੇ ਸ਼ੰਕਰ ਤ੍ਰਿਪਾਠੀ ਆਪਣੀ ਬਣਾਈ ਕਾਲੀ ਗੋਭੀ ਦੇ ਨਾਲ ਮੈਚ ਦੀ ਸ਼ੁਰੂਆਤ ਕਰਦੇ ਹਨ। ਟੀਜ਼ਰ 'ਚ ਪਾਪਾ ਸ਼ੰਕਰ ਤ੍ਰਿਪਾਠੀ (ਗਜਰਾਜ ਰਾਓ), ਮਾਂ ਸੁਣੇਨਾ ਤ੍ਰਿਪਾਠੀ (ਨੀਨਾ ਗੁਪਤਾ), ਹੋਣ ਵਾਲੀ ਨੂੰਹ (ਪੰਖੂੜੀ ਅਵਸਥੀ), ਸਪੁੱਤਰ ਅਮਨ ਤ੍ਰਿਪਾਠੀ (ਜਿਤੇਂਦਰ ਕੁਮਾਰ), ਕਾਰਤਿਕ ਸਿੰਘ ( ਆਯੂਸ਼ਮਾਨ ਖੁਰਾਣਾ) ਇੱਕ ਦੂਜੇ ਦੇ ਨਾਲ ਮੈਚ ਖੇਡਦੇ ਵਿਖਾਈ ਦਿੰਦੇ ਹਨ।

ਹੋਰ ਪੜ੍ਹੋ: ਰਿਲੀਜ਼ ਹੋਣ ਤੋਂ ਪਹਿਲਾਂ ਹੀ ਫ਼ਿਲਮ ਨਿੱਕਾ ਜ਼ੈਲਦਾਰ 3 ਦਾ ਮਿਊਜ਼ਿਕ ਸੁਪਰਹਿੱਟ

ਫ਼ਿਲਮ ਦੇ ਟੀਜ਼ਰ ਦੀ ਹਰ ਲਾਈਨ ਦੇ ਨਾਲ ਵਿਅੰਗ ਜੁੜਿਆ ਹੋਇਆ ਹੈ। ਭਾਵੇਂ ਉਹ ਪਿਆਰ ਵਰਸੇਜ ਸੰਸਕਾਰ ਦੀ ਲੜ੍ਹਾਈ ਵਾਲਾ ਹੋਵੇ ਜਾਂ ਫ਼ੇਰ ਟਿਪੀਕਲ ਇੰਡੀਅਨ ਪਰਿਵਾਰ ਦੇ ਪਿਆਰ ਦੇ ਖ਼ਿਲਾਫ਼ ਖੜੇ ਹੋਣ ਵਾਲਾ ਸੀਨ ਹੋਵੇ। ਸਾਰੇ ਕਿਰਦਾਰ ਮੱਜ਼ੇਦਾਰ ਹੋਣ ਦੇ ਨਾਲ ਨਾਲ ਸੋਚ ਬਦਲਣ 'ਤੇ ਵੀ ਮਜ਼ਬੂਰ ਕਰਨਗੇ। ਆਯੂਸ਼ਮਾਨ ਖੁਰਾਣਾ ਨੇ ਆਪਣੇ ਸੋਸ਼ਲ ਮੀਡੀਆ ਦੇ ਟੀਜ਼ਰ ਨੂੰ ਵੀ ਸ਼ੇਅਰ ਕੀਤਾ ਹੈ। ਹਿਤੇਸ਼ ਕੇਵਲਯ ਵੱਲੋਂ ਲਿੱਖੀ ਅਤੇ ਨਿਰਦੇਸ਼ਿਤ ਕੀਤੀ ਗਈ ਫ਼ਿਲਮ ਨੂੰ ਆਨੰਦ ਐਲ ਰਾਏ, ਭੂਸ਼ਣ ਕੁਮਾਰ, ਕਲਰ ਯੇਲੋ ਪ੍ਰੋਡਕਸ਼ਨ ਅਤੇ ਟੀਸੀਰੀਜ਼ ਨੇ ਕੋ ਪ੍ਰੋਡਿਊਸ ਕੀਤਾ ਹੈ। ਫ਼ਿਲਮ ਅਗਲੇ ਸਾਲ 31 ਮਾਰਚ ਨੂੰ ਸਿਲਵਰ ਸਕ੍ਰੀਨ 'ਤੇ ਰਿਲੀਜ਼ ਹੋਵੇਗੀ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.