ਮੁੰਬਈ : ਬਾਲੀਵੁੱਡ ਸਿੰਗਰ ਮੀਕਾ ਸਿੰਘ ਦੀ ਇੱਕ ਝਲਕ ਪਾਉਣ ਲਈ ਲੋਕ ਬੇਤਾਬ ਰਹਿੰਦੇ ਹਨ। ਹਾਲ ਦੇ ਵਿੱਚ ਦੇਰ ਰਾਤ ਮੀਕਾ ਸਿੰਘ ਦੀ ਦੇਰ ਰਾਤ ਗੱਡੀ ਖਰਾਬ ਹੋ ਗਈ। ਇਸ ਦੌਰਾਨ ਵੱਡੀ ਗਿਣਤੀ 'ਚ ਫੈਨਜ਼ ਉਨ੍ਹਾਂ ਦੀ ਮਦਦ ਕਰਨ ਪੁੱਜੇ।
ਸੋਸ਼ਲ ਮੀਡੀਆ 'ਤੇ ਇਸ ਨਾਲ ਸਬੰਧਤ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਮੀਕਾ ਸਿੰਘ ਇੱਕ ਕਾਰ 'ਚ ਬੈਠੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਗੱਡੀ ਦੇ ਆਲੇ-ਦੁਆਲੇ ਵੱਡੀ ਗਿਣਤੀ 'ਚ ਲੋਕਾਂ ਦੀ ਭੀੜ ਜਮਾ ਹੈ। ਖ਼ਾਸ ਗੱਲ ਇਹ ਹੈ ਕਿ ਲੋਕਾਂ ਦੀ ਇਹ ਭੀੜ ਦੇਰ ਰਾਤ 3 ਵਜੇ ਇੱਕਠੀ ਹੋਈ ਸੀ।
- " class="align-text-top noRightClick twitterSection" data="
">
ਮੀਕਾ ਸਿੰਘ ਦੀ ਇਹ ਵੀਡੀਓ ਸੈਲਬਸ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਮੀਕਾ ਸਿੰਘ ਦੱਸ ਰਹੇ ਹਨ ਕਿ ਦੇਰ ਰਾਤ ਉਨ੍ਹਾਂ ਦੀ ਗੱਡੀ ਖਰਾਬ ਹੋ ਗਈ ਸੀ, ਪਰ ਅੱਧੀ ਰਾਤ ਦੇ ਸਮੇਂ ਵੀ ਤਕਰੀਬਨ 200 ਲੋਕ ਮੀਕਾ ਦੀ ਮਦਦ ਲਈ ਉਥੇ ਪਹੁੰਚੇ। ਮੀਕਾ ਸਿੰਘ ਨੇ ਮਦਦ ਕਰਨ ਲਈ ਪੁੱਜੇ ਫੈਨਜ਼ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਸ ਵੇਲੇ ਉਨ੍ਹਾਂ ਨਾਲ ਅਦਾਕਾਰਾ ਆਕਾਂਸ਼ਾ ਪੁਰੀ ਵੀ ਮੌਜੂਦ ਸੀ।