ਲਖਨਊ: ਕੋਰੋਨਾ ਵਾਇਰਸ ਤੋਂ ਠੀਕ ਹੋਣ ਮਗਰੋਂ ਕਨਿਕਾ ਕਪੂਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਪਰ ਡਾਕਟਰਾਂ ਨੇ ਉਸ ਨੂੰ 14 ਦਿਨ ਲਈ ਘਰ ਵਿੱਚ ਕੁਆਰੰਟੀਨ ਰਹਿਣ ਦੀ ਸਲਾਹ ਦਿੱਤੀ ਹੈ। ਇੱਕ ਵਾਰ ਜਦੋਂ ਇਹ ਸਮਾਂ ਖ਼ਤਮ ਹੋ ਗਿਆ ਤਾਂ ਉੱਤਰ ਪ੍ਰਦੇਸ਼ ਪੁਲਿਸ ਕਨਿਕਾ ਤੋਂ ਪੁੱਛਗਿੱਛ ਕਰੇਗੀ।
ਕਨਿਕਾ ਦੇ ਖ਼ਿਲਾਫ਼ ਪਿਛਲੇ ਮਹੀਨੇ 9 ਮਾਰਚ ਨੂੰ ਲੰਡਨ ਤੋਂ ਪਰਤਣ ਮਗਰੋਂ ਆਪਣੀ ਯਾਤਰਾ ਦੇ ਵੇਰਵਿਆਂ ਨੂੰ ਲੁਕਾਉਣ ਅਤੇ ਪਾਰਟੀਆਂ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ।
ਕਨਿਕਾ 'ਤੇ ਆਈਪੀਸੀ ਦੀ ਧਾਰਾ 269 (ਲਾਪਰਵਾਹੀ ਵਾਲਾ ਕੰਮ, ਜਿਸ ਨਾਲ ਕਿਸੇ ਘਾਤਕ ਬਿਮਾਰੀ ਦੇ ਫੈਲਣ ਦੀ ਸੰਭਾਵਨਾ ਹੈ) ਅਤੇ ਧਾਰਾ 270 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਕੋਰੋਨਾ ਖ਼ਿਲਾਫ ਜੰਗ ਲਈ ਟਵਿੱਟਰ ਦੇ ਸੀਈਓ 'ਜੈਕ ਡੋਰਸੀ' ਨੇ ਦਾਨ ਦਿੱਤੇ 7,572 ਕਰੋੜ ਰੁਪਏ
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਪ੍ਰਸ਼ਨਾਂ ਦੀ ਇੱਕ ਸੂਚੀ ਬਣਾ ਰਹੀ ਹੈ, ਜਿਸ ਦੀ ਗਾਇਕਾ ਤੋਂ ਪੁੱਛਗਿੱਛ ਦੇ ਸਮੇਂ ਲੋੜ ਪੈ ਸਕਦੀ ਹੈ। 20 ਅਪ੍ਰੈਲ ਤੋਂ ਬਾਅਦ ਹੀ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ, ਜਦੋਂ ਉਹ ਆਪਣਾ ਕੁਆਰੰਟੀਨ ਸਮਾਂ ਖ਼ਤਮ ਕਰੇਗੀ।