ਮੁੰਬਈ: ਅਦਾਕਾਰਾ ਕਾਜਲ ਅੱਗਰਵਾਲ ਦਾ ਕਹਿਣਾ ਹੈ ਕਿ ਉਹ ਜਲਦ ਹੀ ਵਿਆਹ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਮਸ਼ਹੂਰ ਵੈੱਬ ਚੈਟ ਸ਼ੋਅ 'Feet up with the stars telugu' ਦੇ ਐਪੀਸੋਡ 'ਚ ਸ਼ੋਅ ਦੀ ਹੋਸਟ ਲਕਸ਼ਮੀ ਮੰਚੂ ਨਾਲ ਗੱਲਬਾਤ ਦੌਰਾਨ ਅਦਾਕਾਰਾ ਨੇ ਆਪਣੇ ਵਿਆਹ ਦੀਆਂ ਯੋਜਨਾਵਾਂ ਬਾਰੇ ਦੱਸਿਆ।
ਹੋਰ ਪੜ੍ਹੋ: ਕ੍ਰਿਕਟ ਤੋਂ ਬਾਅਦ ਵਸੀਮ ਅਕਰਮ ਹੁਣ ਵੱਡੇ ਪਰਦੇ 'ਤੇ ਦੇਣਗੇ ਦਸਤਕ
ਜਦੋਂ ਲਕਸ਼ਮੀ ਨੇ ਕਾਜਲ ਨੂੰ ਆਪਣੇ ਵਿਆਹ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਤਾਂ ਅਦਾਕਾਰਾ ਨੇ ਕਿਹਾ, "ਹਾਂ, ਮੈਂ ਜਲਦ ਹੀ ਵਿਆਹ ਦੀ ਯੋਜਨਾ ਬਣਾ ਰਹੀ ਹਾਂ।" ਜਦ ਕਾਜਲ ਨੂੰ ਪੁੱਛਿਆ ਕਿ ਉਸ ਦੇ ਪਤੀ ਵਿੱਚ ਉਹ ਕਿਹੜੇ ਗੁਣ ਹੋਣੇ ਚਾਹੀਦੇ ਹਨ ਜਿਸ ਨੂੰ ਉਹ ਪਸੰਦ ਕਰਦੀ ਹੈ, ਉਸ ਸਮੇਂ ਅਦਾਕਾਰਾ ਨੇ ਜਵਾਬ ਦਿੱਤਾ, 'ਬਹੁਤ ਸਾਰੀਆਂ ਚੀਜ਼ਾਂ ਹਨ, ਪਰ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਉਹ ਸਕਾਰਾਤਮਕ, ਦੇਖਭਾਲ ਕਰਨ ਵਾਲਾ ਅਤੇ ਭਾਵੁਕ ਹੋਣਾ ਚਾਹੀਦਾ ਹੈ।'
ਹੋਰ ਪੜ੍ਹੋ: ਰਿਸ਼ੀ ਨੇ ਬੱਪੀ ਲਹਿਰੀ ਦੀ ਫ਼ੋਟੋ ਕੀਤੀ ਸਾਂਝੀ, ਧਨਤੇਰਸ ਦੀਆਂ ਦਿੱਤੀਆਂ ਵਧਾਈਆਂ
ਅਦਾਕਾਰਾ ਨੇ ਆਪਣੇ ਵਿਸ਼ਵਾਸਾਂ ਬਾਰੇ ਇਹ ਵੀ ਖੁਲਾਸਾ ਕੀਤਾ, 'ਮੈਂ ਬਹੁਤ ਭਾਵੁਕ ਹਾਂ, ਮੈਂ ਭਗਵਾਨ ਸ਼ਿਵ ਦੀ ਇੱਕ ਛੋਟੀ ਜਿਹੀ ਮੂਰਤੀ ਹਰ ਸਮੇਂ ਆਪਣੇ ਨਾਲ ਰੱਖਦੀ ਹਾਂ।' ਕਾਜਲ ਦੇ ਵਰਕ ਫੰਟ ਦੀ ਜੇ ਗੱਲ ਕਰੀਏ ਤਾਂ ਉਹ 'Indian 2' ਵਿੱਚ ਨਜ਼ਰ ਆਵੇਗੀ।