ਚੰਡੀਗੜ੍ਹ : ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਅਫਵਾਹਾਂ ਸੱਚ ਹੋਣ ਜਾ ਰਹੀਆਂ ਹਨ। ਸਿੰਘਮ ਅਦਾਕਾਰਾ ਕਾਜਲ ਅਗਰਵਾਲ ਜਲਦੀ ਹੀ ਪਹਿਲੀ ਵਾਰ ਮਾਂ ਬਣਨ ਜਾ ਰਹੀ ਹੈ। ਅਦਾਕਾਰਾ ਦੇ ਪਤੀ ਗੌਤਮ ਕਿਚਲੂ ਨੇ ਇੱਕ ਖੂਬਸੂਰਤ ਤਸਵੀਰ ਸ਼ੇਅਰ ਕਰਕੇ ਖੁਸ਼ਖਬਰੀ ਦਿੱਤੀ ਹੈ।
ਪਿਛਲੇ ਕੁਝ ਸਮੇਂ ਤੋਂ ਕਾਜਲ ਅਗਰਵਾਲ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਗਰਭਵਤੀ ਹੈ ਪਰ ਹੁਣ ਕਾਜਲ ਦੇ ਪਤੀ ਗੌਤਮ ਕਿਚਲੂ ਨੇ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਤੋਂ ਸਾਫ਼ ਹੋ ਗਿਆ ਹੈ ਕਿ ਕਾਜਲ ਅਗਰਵਾਲ ਇਸ ਸਾਲ ਮਾਂ ਬਣਨ ਜਾ ਰਹੀ ਹੈ।
ਕਾਜਲ ਦੇ ਪਤੀ ਗੌਤਮ ਕਿਚਲੂ ਨੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਕਿ 2022, ਹੁਣ ਤੁਹਾਡੇ ਵੱਲ ਸਾਡਾ ਰੁਖ। ਇਸ ਦੇ ਨਾਲ ਹੀ ਗੌਤਮ ਨੇ ਗਰਭਵਤੀ ਔਰਤ ਵਾਲਾ ਇਮੋਜੀ ਵੀ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਕਾਜਲ ਅਗਰਵਾਲ ਨੇ ਆਪਣੇ ਪਤੀ ਨਾਲ ਆਪਣੀ ਇਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੇਬੀ ਬੰਪ ਫਲਾਂਟ ਕਰ ਰਹੀ ਹੈ। ਇਸ ਦੇ ਕੈਪਸ਼ਨ 'ਚ ਉਸ ਨੇ ਲਿਖਿਆ ਹੈ ਕਿ ਮੈਂ ਪੁਰਾਣੀਆਂ ਖਤਮ ਹੋਈਆਂ ਚੀਜ਼ਾਂ 'ਤੇ ਅੱਖਾਂ ਬੰਦ ਕਰਦੀ ਹਾਂ ਅਤੇ ਨਵੀਂ ਸ਼ੁਰੂਆਤ ਲਈ ਅੱਖਾਂ ਖੋਲ੍ਹ ਰਹੀ ਹਾਂ।
ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਜਲ ਅਗਰਵਾਲ ਅਤੇ ਗੌਤਮ ਕਿਚਲੂ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗ ਗਈ ਹੈ। ਇਸ ਤੋਂ ਪਹਿਲਾਂ ਜਦੋਂ ਕਾਜਲ ਅਗਰਵਾਲ ਦੇ ਗਰਭਵਤੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਤਾਂ ਉਸ ਨੇ ਕਿਹਾ ਸੀ ਕਿ ਸਮਾਂ ਆਉਣ 'ਤੇ ਉਹ ਇਸ ਬਾਰੇ ਗੱਲ ਕਰੇਗੀ। ਕਾਜਲ ਅਗਰਵਾਲ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਕਾਰੋਬਾਰੀ ਗੌਤਮ ਕਿਚਲੂ ਨਾਲ 30 ਅਕਤੂਬਰ, 2020 ਨੂੰ ਵਿਆਹ ਕਰਵਾ ਲਿਆ ਸੀ।
ਦੁਬਈ ਵਿੱਚ ਛੁੱਟੀਆਂ ਮਨਾ ਰਿਹਾ ਜੋੜਾ
ਕਾਜਲ ਅਗਰਵਾਲ ਅਤੇ ਗੌਤਮ ਕਿਚਲੂ ਇਨ੍ਹੀਂ ਦਿਨੀਂ ਦੁਬਈ 'ਚ ਨਵੇਂ ਸਾਲ ਦੀਆਂ ਛੁੱਟੀਆਂ ਮਨਾ ਰਹੇ ਹਨ। ਜੋੜੇ ਦੇ ਨਾਲ-ਨਾਲ ਪਰਿਵਾਰ ਦੇ ਕਰੀਬੀ ਮੈਂਬਰ ਵੀ ਇੱਥੇ ਮੌਜੂਦ ਹਨ।
ਇਹ ਵੀ ਪੜ੍ਹੋ : ਮੋਹਿਤ ਰੈਨਾ ਨੇ ਪ੍ਰੇਮਿਕਾ ਅਦਿਤੀ ਨਾਲ ਲਏ ਸੱਤ ਫੇਰੇ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ