ETV Bharat / sitara

5G ਦੇ ਖਿਲਾਫ ਹਾਈਕੋਰਟ ਪੁੱਜੀ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ, 2 ਜੂਨ ਨੂੰ ਹੋਵੇਗੀ ਸੁਣਵਾਈ - implementing of 5G in India

ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਸੋਮਵਾਰ ਨੂੰ ਦੇਸ਼ ਭਰ ਵਿੱਚ 5G ਵਾਇਰਲੈਸ ਨੈਟਵਰਕ ਲਗਾਉਣ ਦੇ ਖਿਲਾਫ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ। ਅਦਾਕਾਰਾ ਨੇ ਦਾਅਵਾ ਕੀਤਾ ਹੈ ਕਿ 5G ਵਾਇਰਲੈਸ ਨੈਟਵਰਕ ਦਾ ਨਾਗਰਿਕਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਵੇਗਾ।

5G ਦੇ ਖਿਲਾਫ ਹਾਈਕੋਰਟ ਪੁੱਜੀ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ,

author img

By

Published : May 31, 2021, 9:51 PM IST

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਸੋਮਵਾਰ ਨੂੰ ਦੇਸ਼ ਭਰ ਵਿੱਚ 5G ਵਾਇਰਲੈਸ ਨੈਟਵਰਕ ਲਗਾਉਣ ਦੇ ਖਿਲਾਫ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ। ਅਦਾਕਾਰਾ ਨੇ ਦਾਅਵਾ ਕੀਤਾ ਹੈ ਕਿ 5G ਵਾਇਰਲੈਸ ਨੈਟਵਰਕ ਦਾ ਨਾਗਰਿਕਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਵੇਗਾ।

5G ਦੇ ਖਿਲਾਫ ਹਾਈਕੋਰਟ ਪੁੱਜੀ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ,
5G ਦੇ ਖਿਲਾਫ ਹਾਈਕੋਰਟ ਪੁੱਜੀ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ,

ਹਾਈ ਕੋਰਟ ਨੇ 5G ਵਾਇਰਲੈੱਸ ਨੈਟਵਰਕ ਨੂੰ ਲਾਗੂ ਕਰਨ ਖਿਲਾਫ ਅਦਾਕਾਰਾ ਜੂਹੀ ਚਾਵਲਾ ਵੱਲੋਂ ਦਾਖਲ ਪਟੀਸ਼ਨ ਨੂੰ ਇਕ ਹੋਰ ਬੈਂਚ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਮਾਮਲੇ ਦੀ ਸੁਣਵਾਈ 2 ਜੂਨ ਨੂੰ ਹੋਵੇਗੀ।

ਇਹ ਕੇਸ ਜਸਟਿਸ ਸੀ ਹਰੀਸ਼ੰਕਰ ਕੋਲ ਸੁਣਵਾਈ ਲਈ ਆਇਆ, ਜਿਨ੍ਹਾਂ ਨੇ 2 ਜੂਨ ਨੂੰ ਕੇਸ ਦੀ ਸੁਣਵਾਈ ਲਈ ਇੱਕ ਹੋਰ ਬੈਂਚ ਨੂੰ ਤਬਦੀਲ ਕਰ ਦਿੱਤਾ। ਜੂਹੀ ਚਾਵਲਾ ਨੇ ਪਟੀਸ਼ਨ 'ਚ ਕਿਹਾ ਕਿ ਜੇਕਰ ਦੂਰ ਸੰਚਾਰ ਉਦਯੋਗ ਦੀਆਂ ਯੋਜਨਾਵਾਂ ਪੂਰੀਆਂ ਹੁੰਦੀਆਂ ਹਨ ਤਾਂ ਧਰਤੀ 'ਤੇ ਕੋਈ ਵੀ ਵਿਅਕਤੀ, ਕੋਈ ਜਾਨਵਰ, ਕੋਈ ਪੰਛੀ, ਤੇ ਕੋਈ ਵੀ ਬੂਟਾ ਇਸ ਦੇ ਪ੍ਰਭਾਵਾਂ ਤੋਂ ਨਹੀਂ ਬੱਚ ਸਕੇਗਾ।

ਉਨ੍ਹਾਂ ਕਿਹਾ ਕਿ ਇਹ 5G ਯੋਜਨਾਵਾਂ ਮਨੁੱਖਾਂ ਉੱਤੇ ਗੰਭੀਰ, ਬਦਲਾਅ ਵਾਲੇ ਪ੍ਰਭਾਵ ਤੇ ਧਰਤੀ ਦੇ ਸਾਰੇ ਵਾਤਾਵਰਣ ਪ੍ਰਣਾਲੀ ਨੂੰ ਸਥਾਈ ਤੌਰ ਤੇ ਨੁਕਸਾਨ ਪਹੁੰਚਾਉਣ ਦੀਆਂ ਸੰਭਾਵਨਾਵਾਂ ਹਨ।

ਐਡਵੋਕੇਟ ਦੀਪਕ ਖੋਸਲਾ ਰਾਹੀਂ ਦਾਖਲ ਕੀਤੀ ਗਈ ਇਸ ਪਟੀਸ਼ਨ ਵਿੱਚ ਅਧਿਕਾਰੀਆਂ ਨੂੰ ਇਹ ਸਪਸ਼ਟ ਕਰਨ ਲਈ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ ਕਿ 5G ਤਕਨਾਲੋਜੀ ਮਨੁੱਖ ਜਾਤੀ ਲਈ ਸੁਰੱਖਿਅਤ ਹੈ, ਆਦਮੀ, ,ਔਰਤ, ਬੱਚੇ,ਜਾਨਵਰ ਅਤੇ ਹਰ ਕਿਸਮ ਦੇ ਜੀਵ-ਜੰਤੂ, ਪੌਧੇ ਲਈ ਕੀ ਸੁਰੱਖਿਅਤ ਹੈ।

ਇਹ ਵੀ ਪੜ੍ਹੋਂ: ਦਿਲ ਦਹਿਲਾਉਣ ਵਾਲਾ ਵੀਡੀਓ: ਸ਼ਰਾਬ ਲਈ ਪੈਸਾ ਨਾ ਮਿਲੇ ਤਾਂ ਫੜੀਆਂ ਬਿਜਲੀ ਦੀਆਂ ਤਾਰਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.