ਵਾਸ਼ਿੰਗਟਨ: ਵਾਕੀਨ ਫਿਨਿਕਸ ਦੀ ਨਵੀਂ ਰਿਲੀਜ਼ ਹੋਈ ਫ਼ਿਲਮ 'ਜੋਕਰ' ਆਪਣਾ ਰਿਕਾਰਡ ਬਣਾਉਣ ਵਿੱਚ ਪਿੱਛੇ ਨਹੀਂ ਰਹੀ ਹੈ। ਕਈ ਪੁਰਸਕਾਰ ਜਿੱਤ ਚੁੱਕੀ ਇਸ ਫ਼ਿਲਮ ਨੇ ਪੋਲੈਂਡ ਦੇ ਟੌਰਨ ਵਿੱਚ Camerimage festival 'ਚ ਆਪਣੀ ਸਿਨੇਮੈਟੋਗ੍ਰਾਫੀ਼ ਲਈ ਗੋਲਡਨ ਫਰੌਗ ਐਵਾਰਡ ਜਿੱਤਿਆ ਹੈ। ਮੀਡੀਆ ਰਿਪੋਰਟ ਮੁਤਾਬਿਕ ਇਸ ਫ਼ਿਲਮ ਨੇ ਪਹਿਲਾ ਵੀ Audience Award ਜਿੱਤਿਆ।
ਹੋਰ ਪੜ੍ਹੋ: 'ਮਲੰਗ' ਫਿਲਮ ਦਾ ਪਹਿਲਾ ਪੋਸਟਰ ਜਾਰੀ, ਇਸ ਅੰਦਾਜ਼ 'ਚ ਨਜ਼ਰ ਆਏ ਆਦਿੱਤਿਆ ਅਤੇ ਦਿਸ਼ਾ ਪਟਾਨੀ
ਹਾਲ ਹੀ ਵਿੱਚ ਫ਼ਿਲਮ ਨੇ 999.1 ਯੂ.ਐਸ ਮਿਲੀਅਨ ਡਾਲਰ ਦਾ ਬਾਕਸ ਆਫਿਸ ਦਾ ਰਿਕਾਰਡ ਬਣਾ ਲਿਆ ਹੈ। ਫ਼ਿਲਮ ਜਲਦ ਹੀ ਬਾਕਸ ਆਫਿਸ ਉੱਤੇ 1 ਬਿਲੀਅਨ ਡਾਲਰ ਦਾ ਅੰਕੜਾ ਵੀ ਪਾਰ ਕਰਨ ਵਾਲੀ ਹੈ, ਜੇ ਇਸੇ ਤਰ੍ਹਾ ਹੀ ਇਹ ਫ਼ਿਲਮ ਕਮਾਈ ਕਰਦੀ ਰਹੀ ਤਾਂ ਜਲਦ ਹੀ ਇਹ ਫ਼ਿਲਮ ਵਾਸ਼ਿੰਗਟਨ ਡੀਸੀ ਦੀ ਚੌਥੀ ਫ਼ਿਲਮ ਹੋਵੇਗੀ ਜੋ ਬਿਲੀਅਨ ਦੇ ਕੱਲਬ ਵਿੱਚ ਸ਼ਾਮਲ ਹੋਵੇਗੀ।