ਮੁੰਬਈ: ਬਾਲੀਵੁੱਡ ਅਦਾਕਾਰ ਜੌਨ ਅਬ੍ਰਾਹਮ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਉਨ੍ਹਾਂ ਦੀ ਪਤਨੀ ਪ੍ਰਿਆ ਰਾਂਚਲ ਦੇ ਨਾਲ ਇੱਕ ਵਿਆਹ ਸਮਾਰੋਹ ਦੇ ਦੌਰਾਨ ਲਈਆਂ ਗਈਆਂ ਹਨ।
- " class="align-text-top noRightClick twitterSection" data="
">
ਤਸਵੀਰਾਂ ਵਿੱਚ ਜੌਨ ਕਾਫ਼ੀ ਟ੍ਰੇਡੀਸ਼ਨਲ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਪ੍ਰਿਆ ਨੇ ਸੋਸ਼ਲ ਮੀਡੀਆ ਉੱਤੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਇੱਕ ਪੁਰਾਣੀ ਤੇ ਯਾਦਗਾਰ ਤਸਵੀਰ। ਇਹ ਮੇਰੇ ਇੱਕ ਬਚਪਨ ਦੇ ਦੋਸਤ ਦੇ ਵਿਆਹ ਦੀ ਤਸਵੀਰ ਹੈ।
ਪ੍ਰਿਆ ਦੀ ਇਸ ਤਸਵੀਰ ਉੱਤੇ ਉਨ੍ਹਾਂ ਦੇ ਫੈਨਸ ਉਨ੍ਹਾਂ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ। ਜ਼ਿਆਦਾਤਰ ਲੋਕਾਂ ਨੇ ਇਸ ਤਸਵੀਰ ਨੂੰ ਕਾਫ਼ੀ ਪਿਆਰੀ ਵੀ ਦੱਸਿਆ ਹੈ। ਜਦਕਿ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਜੌਨ ਤੇ ਪ੍ਰਿਆ ਨੂੰ ਇੱਕ ਸਾਥ ਦੇਖ ਕੇ ਕਾਫ਼ੀ ਚੰਗਾ ਲੱਗਿਆ। ਇਸ ਦੇ ਨਾਲ ਹੀ ਕੁਝ ਯੂਜ਼ਰ ਨੇ ਜੌਨ ਤੇ ਪ੍ਰਿਆ ਦੀ ਸਲਾਮਤੀ ਦੀ ਦੁਆ ਵੀ ਮੰਗੀ।
ਜ਼ਿਕਰਯੋਗ ਹੈ ਕਿ ਸਾਲ 2013 ਵਿੱਚ ਜੌਨ ਨੇ ਗੁਪਚੁੱਪ ਤਰੀਕੇ ਨਾਲ ਪ੍ਰਿਆ ਨਾਲ ਵਿਆਹ ਕੀਤਾ ਸੀ। ਉਨ੍ਹਾਂ ਨੇ ਇਸ ਦੀ ਖ਼ਬਰ ਮੀਡੀਆ ਨੂੰ ਨਹੀਂ ਲੱਗਣ ਦਿੱਤੀ ਸੀ। ਉਨ੍ਹਾਂ ਦੇ ਵਿਆਹ ਦੀ ਖ਼ਬਰ ਮੀਡੀਆ ਨੂੰ ਉਦੋਂ ਪਤਾ ਲੱਗੀ ਜਦ ਇੱਕ ਫੈਨ ਨੇ ਉਨ੍ਹਾਂ ਨੂੰ ਨਵੇਂ ਸਾਲ ਦੀ ਵਧਾਈ ਵਿੱਚ ਜਾਨ ਤੇ ਪ੍ਰਿਆ ਅਬ੍ਰਾਹਮ ਦਾ ਨਾਂਅ ਲਿਖਿਆ।