ਹੈਦਰਾਬਾਦ: ਕ੍ਰਿਕਟਰ ਨੂੰ ਅਭਿਨੇਤਾ ਬਣਾਉਣਾ ਭਾਰਤ ਵਿੱਚ ਇੱਕ ਬਹੁਤ ਹੀ ਆਮ ਚੀਜ਼ ਹੈ। ਵਿੰਦੋ ਕੰਬਲੇ, ਅਜੈ ਜਡੇਜਾ ਅਤੇ ਮਸ਼ਹੂਰ ਬ੍ਰੈਟ ਲੀ ਇਸ ਦੀਆਂ ਉਦਾਹਰਣਾਂ ਹਨ। ਪਰ ਹੁਣ ਇੱਕ ਅਭਿਨੇਤਾ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਦਾ ਹਿੱਸਾ ਬਣਨ ਜਾ ਰਿਹਾ ਹੈ।
ਹਾਲ ਹੀ ਵਿੱਚ ਆਈਪੀਐਲ ਦੀ ਨਿਲਾਮੀ ਵਿੱਚ 21 ਸਾਲਾ ਦਿਗਵਿਜੇ ਦੇਸ਼ਮੁਖ, ਜਿਨ੍ਹਾਂ 'ਕਾਏ ਪੋ ਚੇ' ਨਾਂ ਦੀ ਇੱਕ ਫਿਲਮ ਵਿੱਚ ਕੰਮ ਕੀਤਾ ਸੀ, ਜਿਸ ਵਿੱਚ ਸੁਸ਼ਾਂਤ ਸਿੰਘ ਰਾਜਪੂਤ, ਅਮਿਤ ਸਾਧ, ਰਾਜਕੁਮਾਰ ਰਾਓ, ਮਾਨਵ ਕੌਲ, ਅਤੇ ਹੋਰ ਸ਼ਾਮਲ ਸਨ। ਫਿਲਮ ਵਿੱਚ ਦਿਗਵਿਜੇ ਦੇਸ਼ਮੁਖ ਇੱਕ ਬੱਚੇ ਅਲੀ ਅਸ਼ਾਲੀ ਦਾ ਕਿਰਦਾਰ ਨਿਭਾਅ ਰਹੇ ਹਨ।
ਦੇਸ਼ਮੁਖ, ਮਹਾਰਾਸ਼ਟਰ ਦੇ ਰਹਿਣ ਵਾਲੇ ਹਨ, ਇਕ ਆਲਰਾ ਰਾਉਂਡਰ ਹੈ ਜੋ ਸੱਜੇ ਬੱਲੇਬਾਜ਼ੀ ਕਰਦਾ ਹੈ ਅਤੇ ਸੱਜੇ ਹੱਥ ਦੀ ਮਾਧਿਅਮ ਤੇਜ਼ ਗੇਂਦਬਾਜ਼ੀ ਕਰਦਾ ਹੈ। ਕ੍ਰਿਕਟਰ ਨੇ ਪਹਿਲਾਂ ਸੂਬੇ ਲਈ ਇੱਕ ਫ੍ਰਸਟ-ਕਲਾਸ ਮੈਚ ਅਤੇ 7 ਟੀ-20 ਮੈਚ ਖੇਡੇ ਹਨ, ਜਿੱਥੇ ਉਨ੍ਹਾਂ 104 ਦੌੜਾਂ ਬਣਾਈਆਂ ਅਤੇ 15 ਵਿਕਟਾਂ ਲਈਆਂ ਸਨ।
ਦਿਗਵਿਜੇ ਨੂੰ ਮੁੰਬਈ ਇੰਡੀਅਨਜ਼ ਨੇ ਉਨ੍ਹਾਂ ਦੀ ਬੇਸ ਪ੍ਰਾਈਸ 20 ਲੱਖ ਰੁਪਏ ਵਿੱਚ ਖਰੀਦਿਆ। ਇਸ ਨੌਜਵਾਨ ਲੜਕੇ ਲਈ ਡ੍ਰੈਸਿੰਗ ਰੂਮ ਨੂੰ ਭਾਰਤ ਦੇ ਉਪ ਕਪਤਾਨ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨਾਲ ਸਾਂਝਾ ਕਰਨਾ ਇੱਕ ਮਹਾਨ ਸਿੱਖਣ ਦਾ ਤਜਰਬਾ ਹੋਵੇਗਾ।
ਆਈਪੀਐਲ ਨੇ ਕਈ ਨੌਜਵਾਨ ਕ੍ਰਿਕਟ ਪ੍ਰਤਿਭਾਵਾਂ ਜਿਵੇਂ ਕਿ ਰਿਸ਼ਭ ਪੰਤ, ਸ਼੍ਰੇਅਸ ਅਯਾਰ, ਪ੍ਰਿਥਵੀ ਸ਼ਾਅ ਅਤੇ ਕਈਆਂ ਨੂੰ ਪਲੈਟਫਾਰਮ ਦਿੱਤਾ ਹੈ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਦੇਸ਼ਮੁਖ ਆਈਪੀਐਲ ਵਿੱਚ ਕਿਵੇਂ ਦਾ ਪ੍ਰਦਰਸ਼ਨ ਕਰਦੇ ਹਨ।