ਮੁੰਬਈ: ਬਾਲੀਵੁੱਡ ਅਦਾਕਾਰਾ ਇਲਿਆਨਾ ਡੀ'ਕਰੂਜ਼ ਆਪਣੀ ਆਉਣ ਵਾਲੀ ਫ਼ਿਲਮ 'ਪਾਗਲਪੰਤੀ' ਦੇ ਪ੍ਰਮੋਸ਼ਨ 'ਚ ਰੁਝੀ ਹੋਈ ਹੈ। ਇਹ ਇੱਕ ਮਲਟੀਸਟਾਰਰ ਫ਼ਿਲਮ ਹੋਵੇਗੀ। ਇਲਿਆਨਾ ਤੋਂ ਇਲਾਵਾ ਇਸ ਵਿੱਚ ਜਾਨ ਅਬ੍ਰਾਹਮ, ਅਰਸ਼ਦ ਵਾਰਸੀ, ਪੁਲਕਿਤ ਸਮਰਾਟ, ਅਨਿਲ ਕਪੂਰ, ਕ੍ਰਿਤੀ ਖਰਬੰਦਾ, ਉਰਵਸ਼ੀ ਰਾਉਤਲਾ ਅਤੇ ਸੌਰਭ ਸ਼ੁਕਲਾ ਸ਼ਾਮਿਲ ਹਨ। ਪ੍ਰਮੋਸ਼ਨ ਦੇ ਦੌਰਾਨ ਇਲਿਆਨਾ ਨੇ ਇੱਕ ਇੰਟਰਵਿਊ ਵਿੱਚ ਉਸਦੇ ਦਿੱਲ ਟੁੱਟਣ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਇਲਿਆਨਾ ਨੇ ਦੱਸਿਆ ਕਿ, 'ਮੈਂ ਬੁਆਏਫ੍ਰੈਂਡ Andrew Nibon ਨਾਲ ਬ੍ਰੇਕਅਪ ਕਰਨ ਤੋਂ ਬਾਅਦ ਪਹਿਲਾਂ ਥੈਰੇਪਿਸਟ ਕੋਲ ਗਈ ਸੀ। ਥੈਰੇਪਿਸਟ ਨੇ ਕਿਹਾ, ਇਲਿਆਨਾ, ਤੁਸੀ ਬਹੁਤ ਵਧੀਆ ਕਰ ਰਹੇ ਹੋ। ਜਦ ਇਲਿਆਨਾ ਨੂੰ ਪੁੱਛਿਆ ਗਿਆ ਕਿ ਉਹ ਹੁਣ ਕਿਸੇ ਹੋਰ ਨਾਲ ਰਿਸ਼ਤੇ ਲਈ ਤਿਆਰ ਹੈ, ਤਾਂ ਉਸਨੇ ਕਿਹਾ, "ਬਿਲਕੁਲ ਨਹੀਂ, ਮੈਂ ਬਿਲਕੁਲ ਤਿਆਰ ਨਹੀਂ ਹਾਂ।"
ਹੋਰ ਪੜ੍ਹੋ: ਅਮ੍ਰਿਤਾ ਨੂੰ ਲੈ ਕੇ ਹਾਲੇ ਵੀ ਜਜ਼ਬਾਤੀ ਹੋ ਜਾਂਦੇ ਨੇ ਸੈਫ਼ ਅਲੀ ਖ਼ਾਨ
ਇਲਿਆਨਾ ਨੇ Andrew ਨੂੰ ਉਸ ਦੇ ਅੱਗੇ ਦੇ ਜੀਵਨ ਲਈ ਵਧਾਈ ਦਿੱਤੀ। ਉਸਨੇ ਕਿਹਾ ਕਿ ਮੈਂ ਬ੍ਰੇਕਅਪ ਤੋਂ ਬਾਅਦ Andrew ਨੂੰ ਕਦੇ ਨਹੀਂ ਮਿਲੀ। ਇਲਿਆਨਾ ਅਤੇ Andrew ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਹਾਲਾਂਕਿ, ਇਲਿਆਨਾ ਕਦੇ ਵੀ ਜਨਤਕ ਤੌਰ 'ਤੇ ਆਪਣੇ ਰਿਸ਼ਤੇ ਬਾਰੇ ਨਹੀ ਬੋਲੀ।
ਦੱਸਣਯੋਗ ਹੈ ਕਿ 'ਪਾਗਲਪੰਤੀ' ਦਾ ਟ੍ਰੇਲਰ ਹਾਲ ਹੀ ਵਿੱਚ ਸਾਹਮਣੇ ਆਇਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਫ਼ਿਲਮ 22 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।