ਮੁੰਬਈ: ਅਦਾਕਾਰ ਰਿਤਿਕ ਰੌਸ਼ਨ ਦੀਆਂ ਪਿਛਲੀਆਂ ਰਿਲੀਜ਼ ਹੋਈਆਂ ਫ਼ਿਲਮਾਂ 'ਸੁਪਰ 30' ਅਤੇ 'ਵਾਰ' ਨੇ ਬਾਕਸ ਆਫਿਸ 'ਤੇ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਲੋਕਾਂ ਨੇ ਫ਼ਿਲਮਾਂ ਨੂੰ ਕਾਫ਼ੀ ਪਸੰਦ ਕੀਤਾ ਹੈ। ਖਬਰਾਂ ਮੁਤਾਬਿਕ ਰਿਤਿਕ ਰੌਸ਼ਨ ਫਰਾਹ ਖ਼ਾਨ ਦੀ ਅਗਲੀ ਫ਼ਿਲਮ 'ਸੱਤੇ ਪੇ ਸੱਤਾ' ਦੇ ਰੀਮੇਕ 'ਚ ਨਜ਼ਰ ਆਉਣਗੇ, ਪਰ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਿਲਮ 'ਕ੍ਰਿਸ਼ 4' ਦੀ ਤਿਆਰੀ ਸ਼ੁਰੂ ਕਰਨਗੇ।
ਹੋਰ ਪੜ੍ਹੋ: 'ਮਰਜਾਵਾਂ' ਦਾ ਗੀਤ 'ਕਿੰਨਾ ਸੋਨਾ' ਉੱਤੇ ਕਾਪੀਰਾਈਟ ਦਾ ਦੋਸ਼
ਮੀਡੀਆ ਰਿਪੋਰਟਾ ਮੁਤਾਬਕ, ਰਿਤਿਕ ਰੌਸ਼ਨ ਅਤੇ ਉਸ ਦੇ ਪਿਤਾ ਰਾਕੇਸ਼ ਰੌਸ਼ਨ ਅਗਲੇ ਮਹੀਨੇ ਫ਼ਿਲਮ 'ਕ੍ਰਿਸ਼ 4' ਦੀ ਆਧਿਕਾਰਤ ਘੋਸ਼ਣਾ ਕਰਨਗੇ। ਮਿਲੀ ਜਾਣਕਾਰੀ ਅਨੁਸਾਰ ਇਹ ਫ਼ਿਲਮ ਜਨਵਰੀ 2020 ਵਿੱਚ ਸ਼ੁਰੂ ਹੋਵੇਗੀ।
ਹੋਰ ਪੜ੍ਹੋ: ਸਲਮਾਨ ਖ਼ਾਨ ਦੀ ਇੱਕ ਹੋਰ ਫ਼ਿਲਮ ਵਿੱਚ ਨਜ਼ਰ ਆਉਣਗੇ ਸਾਉਥ ਦੇ ਸੁਪਰਸਟਾਰ
ਦੱਸ ਦੇਈਏ ਕਿ ਫ਼ਿਲਮ 'ਕ੍ਰਿਸ਼ 4' ਦੀ ਘੋਸ਼ਣਾ ਇਸ ਮਹੀਨੇ ਕੀਤੀ ਜਾਣੀ ਸੀ, ਪਰ ਰਾਕੇਸ਼ ਰੌਸ਼ਨ ਹਾਲੇ ਵੀ ਫ਼ਿਲਮ ਦੀ ਸਕ੍ਰਿਪਟ 'ਤੇ ਕੰਮ ਕਰ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਬਿਲਕੁਲ ਵੱਖਰੀ ਹੋਵੇਗੀ। ਇਸ ਫ਼ਿਲਮ ਨੂੰ ਸੰਜੇ ਗੁਪਤਾ ਵੱਲੋਂ ਨਿਰਦੇਸਿਤ ਕੀਤਾ ਜਾ ਸਕਦਾ ਹੈ।