ਮੁੰਬਈ: ਫ਼ਿਲਮ 'ਕਰੀਬ ਕਰੀਬ ਸਿੰਗਲ' ਵਿੱਚ ਅਦਾਕਾਰ ਇਰਫ਼ਾਨ ਖ਼ਾਨ ਦੇ ਨਾਲ ਕੰਮ ਕਰਨ ਵਾਲੇ ਗਾਇਕ-ਸੰਗੀਤਕਾਰ ਵਿਸ਼ਾਲ ਮਿਸ਼ਰਾ ਦਾ ਕਹਿਣਾ ਹੈ ਕਿ ਇਰਫ਼ਾਨ ਵਰਗਾ ਕੋਈ ਵੀ ਨਹੀਂ ਹੈ।
ਵਿਸ਼ਾਲ ਨੇ ਪੁਰਾਣੀਆਂ ਗ਼ੱਲਾਂ ਨੂੰ ਯਾਦ ਕਰਦੇ ਹੋਏ ਕਿਹਾ,"ਜਦ ਮੈਂ ਪਹਿਲੀ ਵਾਰ ਇਰਫ਼ਾਨ ਸਰ ਨੂੰ ਮਿਲਿਆ, ਤਾਂ ਮੈਨੂੰ ਲੱਗਿਆ ਕਿ ਮੈਂ ਡਰ ਜਾਉਗਾ, ਪਰ ਮੈਂ ਗ਼ਲਤ ਸੀ...ਉਨ੍ਹਾਂ ਨੇ ਮੈਨੂੰ ਬੇਹੱਦ ਹੀ ਚੰਗਾ ਅਨੁਭਵ ਕਰਵਾਇਆ। ਉਹ ਇੱਕ ਅਜਿਹੇ ਇਨਸਾਨ ਸੀ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਚੀਜ਼ ਬਾਰੇ ਗ਼ੱਲ ਕਰ ਸਕਦੇ ਸੀ।"
ਵਿਸ਼ਾਲ ਨੇ ਅੱਗੇ ਕਿਹਾ,"ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਆਪਣੀ ਕਲਾ ਤੋਂ ਡਰਨ ਤੇ ਨਾ ਡਰਨ ਵਿਚਕਾਰ ਇੱਕ ਬੇਹੱਦ ਹੀ ਖ਼ੂਬਸੁਰਤ ਸਦਭਾਵਨਾ ਹੈ.. ਉਨ੍ਹਾਂ ਵਰਗਾ ਕੋਈ ਵੀ ਨਹੀਂ ਹੈ।"
ਵਿਸ਼ਾਲ ਨੇ 'ਕਰੀਬ ਕਰੀਬ ਸਿੰਗਲ' ਲਈ 2 ਗਾਣੇ ਕੰਪੋਜ਼ ਕੀਤੇ ਸਨ। ਇਸ ਤੋਂ ਇਲਾਵਾ ਉਹ 'ਕਬੀਰ ਸਿੰਘ', 'ਰੇਸ 3','ਮੁੰਨਾ ਮਾਈਕਲ', 'ਵੀਰੇ ਦੀ ਵੈਡਿੰਗ' ਤੇ 'ਸਾਂਡ ਕੀ ਆਖ' ਵਰਗੀਆਂ ਫ਼ਿਲਮਾਂ ਵਿੱਚ ਆਪਣੇ ਕੰਮ ਲਈ ਮਸ਼ਹੂਰ ਹੋਏ ਹਨ।
ਦੱਸ ਦੇਈਏ ਕਿ ਇਰਫ਼ਾਨ ਖ਼ਾਨ ਦਾ ਦੇਹਾਂਤ 29 ਅਪ੍ਰੈਲ ਨੂੰ ਮੁੰਬਈ ਵਿੱਚ ਹੋਇਆ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ।