ਮੁੰਬਈ : ਬਾਲੀਵੁੱਡ ਸਟਾਰ ਤੇ ਭਾਜਪਾ ਸਾਂਸਦ ਹੇਮਾ ਮਾਲਿਨੀ ਨੇ ਵਿਸ਼ਵ ਵਾਤਾਵਰਣ ਦੇ ਮੌਕੇ 'ਤੇ ਆਪਣੇ ਮੁੰਬਈ ਸਥਿਤ ਘਰ ਵਿੱਚ ਵੈਦਿਕ ਮੰਤਰਾਂ ਨਾਲ ਹਵਨ ਕੀਤਾ।ਉਨ੍ਹਾਂ ਨੇ ਲੋਕਾਂ ਨੂੰ ਆਪਣੇ ਘਰ ਹਵਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਸਣੇ ਹੋਰਨਾ ਬਿਮਾਰੀਆਂ ਤੇ ਘਰ 'ਚ ਕਲੇਸ਼ ਨਾ ਹੋਵੇ ਇਸ ਲਈ ਹਵਨ ਕਰਨਾ ਜ਼ਰੂਰੀ ਹੈ। ਹੇਮਾ ਮਾਲਿਨੀ ਨੇ ਕਿਹਾ ਕਿ ਹਵਨ ਕਰਨ ਦੇ ਨਾਲ ਸਾਡੇ ਆਲੇ-ਦੁਆਲੇ ਦਾ ਵਾਤਾਵਰਣ ਸਾਫ ਤੇ ਸ਼ੁੱਧ ਰਹਿੰਦਾ ਹੈ।
ਹਵਨ ਤੋਂ ਹਾਰੇਗਾ ਕੋਰੋਨਾ
ਹੇਮਾ ਮਾਲਿਨੀ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਹਵਨ ਕਰਦੇ ਹਨ,ਪਰ ਪਿਛਲੇ ਇੱਕ ਸਾਲ ਜਦੋਂ ਤੋਂ ਕੋਰੋਨਾ ਮਹਾਂਮਾਰੀ ਦਾ ਦੌਰ ਚੱਲ ਰਿਹਾ ਹੈ, ਉਦੋਂ ਤੋਂ ਉਹ ਰੋਜ਼ਾਨਾ ਸਵੇਰੇ ਤੇ ਸ਼ਾਮ ਦੋਵੇਂ ਸਮੇਂ ਹਵਨ ਕਰਦੀ ਹੈ। ਜਿਸ ਵਿੱਚ ਘਿਓ, ਨਿੰਮ ਦੇ ਪੱਤੇ, ਹਵਨ ਸਮੱਗਰੀ, ਰਾਈ, ਕਪੂਰ, ਨਮਕ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਪੂਰਾ ਵਾਤਾਵਰਣ ਨੂੰ ਸ਼ੁੱਧ ਹੁੰਦਾ ਹੈ। ਇਸ ਕਾਰਨ ਘਰ ਵਿੱਚ ਕੋਰੋਨਾ ਜਾਂ ਕੋਈ ਹੋਰ ਬਿਮਾਰੀ ਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਰਹਿੰਦੀ।
ਦੱਸਣਯੋਗ ਹੈ ਕਿ ਭਾਜਪਾ ਸਾਂਸਦ ਹੇਮਾ ਮਾਲਿਨੀ ਨੇ ਵੀਡੀਓ ਜਾਰੀ ਕਰਦਿਆਂ ਹੋਏ , " ਵਿਸ਼ਵ ਵਾਤਾਵਰਣ ਦਿਵਸ " ਦੇ ਮੌਕੇ ਲੋਕਾਂ ਨੂੰ ਹਵਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਘਰ 'ਚ ਹਵਨ ਕਰਨਾ ਹਾਨੀਕਾਰਕ ਨਹੀਂ ਸਗੋਂ ਫਾਇਦੇਮੰਦ ਹੈ। ਇਸ ਨਾਲ ਘਰ ਦਾ ਵਾਤਾਵਰਣ ਸ਼ੁੱਧ ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ 309 ਰੁਪਏ ਵਾਲੀ ਵੈਕਸੀਨ 1,560 ਰੁਪਏ 'ਚ ਵੇਚੀ : ਹਰਦੀਪ ਸਿੰਘ ਪੁਰੀ