ਚੰਡੀਗੜ੍ਹ: ਅਦਾਕਾਰਾ ਨੇਹਾ ਧੂਪੀਆ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਨੇਹਾ ਧੂਪੀਆ ਦਾ ਜਨਮ 27 ਅਗਸਤ 1980 ਨੂੰ ਕੋਚੀ ਵਿੱਚ ਹੋਇਆ ਸੀ। ਨੇਹਾ ਧੂਪੀਆ ਨੇ ਹੁਣ ਤਕ ਕਈ ਹਿੰਦੀ, ਪੰਜਾਬੀ, ਤੇਲ਼ਗੂ ਅਤੇ ਮਲਿਆਲਮ ਫਿਲਮਾਂ ਵਿੱਚ ਕੰਮ ਕੀਤਾ ਹੈ।
ਇਹ ਵੀ ਪੜੋ: ਬਿੱਗ ਬੌਸ ਓਟੀਟੀ: ਰਾਕੇਸ਼ ਦੀ ਸ਼ਮਿਤਾ ਸ਼ੈੱਟੀ ਨੂੰ ਕੀਤੀ ਕਿੱਸ ਦੀ ਵੀਡੀਓ ਅੱਗ ਵਾਂਗ ਵਾਇਰਲ
ਅਦਾਕਾਰਾ ਨੇਹਾ ਧੂਪੀਆ ਨੇ ਆਪਣੀ ਸ਼ੁਰੂਆਤ ਗਾਣਿਆ ਤੋਂ ਕੀਤੀ ਸੀ ਤੇ ਪਹਿਲੀ ਵਾਰ 1994 ’ਚ ਸਕਰੀਨ ਤੇ ਆਏ ਸਨ ਜੋ ਕਿ ਇੱਕ ਮਲਿਆਮ ਫਿਲਮ ਸੀ। ਇਸ ਤੋਂ ਮਗਰੋਂ ਨੇਹਾ ਨੇ ਪਹਿਲੀ ਹਿੰਦੀ ਫਿਲਮ 2003 ਵਿੱਚ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰਾ ਨੇਹਾ ਧੂਪੀਆ ਨੇ ਲੜੀਵਾਰ ਕਈ ਫ਼ਿਲਮਾਂ ’ਚ ਮੁਖ ਰੋਲ ਅਦਾ ਕੀਤਾ।
ਨੇਹਾ ਧੂਪੀਆ ਨੇ ਆਪਣੇ ਫ਼ਿਲਮੀ ਕੈਰੀਅਰ ਵਿੱਚ 'ਫੀਮੇਨਾ ਮਿਸ ਇੰਡੀਆ'ਦਾ ਖਿਤਾਬ ਵੀ ਆਪਣੇ ਨਾਂ ਕੀਤਾ ਹੈ।
ਇਹ ਵੀ ਪੜੋ: ‘ਪੁਆੜੇ’ ਤੋਂ ਬਾਅਦ ਐਮੀ ਵਿਰਕ ਨੇ ਦਿੱਤਾ ਸਪੱਸ਼ਟੀਕਰਨ !
ਨੇਹਾ ਧੂਪੀਆ ਨੇ ਸਾਲ 2018 ਵਿੱਚ ਅੰਗਦ ਬੇਦੀ ਨਾਲ ਵਿਆਹ ਕਰਵਾ ਲਿਆ ਸੀ। ਤੇ ਹੁਣ ਉਹਨਾਂ ਦਾ ਇੱਕ ਪੁੱਤਰ ਹੈ।