ETV Bharat / sitara

ਛਪਾਕ: ਫ਼ਿਲਮ ਦੇ ਟਾਈਟਲ ਗਾਣੇ ਵਿੱਚ ਦੇਖਣ ਨੂੰ ਮਿਲਦਾ ਦਰਦ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫ਼ਿਲਮ ਛਪਾਕ ਦਾ ਟਾਈਟਲ ਗਾਣਾ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਵਿੱਚ ਫ਼ਿਲਮ ਦੇ ਹਰ ਇੱਕ ਸੀਨ ਦੇ ਦਰਦ ਨੂੰ ਦਿਖਾਇਆ ਗਿਆ ਹੈ।

Film chhapaak title song release
ਫ਼ੋਟੋ
author img

By

Published : Jan 3, 2020, 3:10 PM IST

Updated : Jan 3, 2020, 3:38 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਛਪਾਕ' ਕਾਫ਼ੀ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਸੁਰਖੀਆਂ ਬਟੋਰ ਰਹੀ ਹੈ ਤੇ ਹਾਲ ਹੀ ਵਿੱਚ ਇਸ ਫ਼ਿਲਮ ਦਾ ਟਾਈਟਲ ਗਾਣਾ ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਬਾਲੀਵੁੱਡ ਗਾਇਕ ਅਰੀਜੀਤ ਸਿੰਘ ਨੇ ਗਾਇਆ ਹੈ।

ਹੋਰ ਪੜ੍ਹੋ: ਫ਼ਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਵਿੱਚ ਖ਼ਾਸ ਕਿਰਦਾਰ ਵਿੱਚ ਨਜ਼ਰ ਆਵੇਗੀ ਭੂਮੀ ਪੇਡਨੇਕਰ

ਦੱਸਣਯੋਗ ਹੈ ਕਿ ਫ਼ਿਲਮ ਵਿੱਚ ਦੀਪਿਕਾ ਐਸਿਡ ਪੀੜਤਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਫ਼ਿਲਮ ਦੇ ਟਾਈਟਲ ਗਾਣੇ ਦੀ ਵੀਡੀਓ ਨੂੰ ਸਾਂਝਾ ਕੀਤਾ ਹੈ। ਇਸ ਗਾਣੇ ਦੇ ਬੋਲ ਗੁਲਜ਼ਾਰ ਨੇ ਲਿਖੇ ਹਨ ਤੇ ਗਾਣੇ ਨੂੰ ਮਿਊਜ਼ਿਕ ਸ਼ੰਕਰ-ਅਹਿਸਾਨ-ਲੋਏ ਨੇ ਦਿੱਤਾ ਹੈ।

ਗਾਣੇ ਦੇ ਬੋਲਾਂ ਵਿੱਚ ਫ਼ਿਲਮ ਦੇ ਹਰ ਦ੍ਰਿਸ਼ ਦੇ ਦਰਦ ਨੂੰ ਦਰਸਾਇਆ ਗਿਆ ਹੈ। ਗਾਣੇ ਵਿੱਚ ਐਸਿਡ ਪੀੜ੍ਹਤਾ ਦੀ ਸਾਰੀ ਜ਼ਿੰਦਗੀ ਨੂੰ ਬਿਆਨ ਕੀਤਾ ਗਿਆ ਹੈ। ਹਰ ਕੋਈ ਉਸ ਤੋਂ ਦੂਰ ਭੱਜਦਾ ਹੈ, ਕੋਈ ਉਸ ਦੇ ਕੋਲ ਨਹੀਂ ਆਉਂਦਾ। ਪਰ ਆਪਣੇ ਲਈ ਇਨਸਾਫ਼ ਦੀ ਲੜਾਈ ਉਹ ਅੰਤ ਤੱਕ ਲੜਦੀ ਹੈ।

ਹੋਰ ਪੜ੍ਹੋ: ਫ਼ਿਲਮ ਮਲੰਗ ਵਿੱਚ ਆਦਿੱਤਿਆ ਦਾ ਨਵਾਂ ਲੁੱਕ ਹੋਇਆ ਜਾਰੀ, 6 ਜਨਵਰੀ ਨੂੰ ਰਿਲੀਜ਼ ਹੋਵੇਗਾ ਟ੍ਰੇਲਰ

ਜ਼ਿਕਰੇਖ਼ਾਸ ਹੈ ਕਿ ਇਸ ਫ਼ਿਲਮ ਦਾ ਟ੍ਰੇਲਰ ਪਹਿਲਾ ਹੀ ਰਿਲੀਜ਼ ਹੋ ਚੁੱਕਿਆ ਹੈ। ਟ੍ਰੇਲਰ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਦੀਪਿਕਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ 10 ਜਨਵਰੀ ਨੂੰ ਰਿਲੀਜ਼ ਕੀਤੀ ਜਾਵੇਗੀ।

Intro:Body:

Arsh 

Conclusion:
Last Updated : Jan 3, 2020, 3:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.