ਮੁੰਬਈ: ਨਿਰਦੇਸ਼ਕ ਜ਼ੋਯਾ ਅਖ਼ਤਰ 14 ਅਕਤੂਬਰ ਨੂੰ 47 ਸਾਲਾਂ ਦੀ ਹੋ ਗਈ ਹੈ। ਜ਼ੋਯਾ ਅਖ਼ਤਰ ਦੇ ਜਨਮਦਿਨ 'ਤੇ ਉਸ ਦੇ ਭਰਾ ਫ਼ਰਹਾਨ ਅਖ਼ਤਰ ਨੇ ਉਸ ਨੂੰ ਆਸਕਰ ਲੈ ਕੇ ਆਉਣ ਦੀ ਅਪੀਲ ਕੀਤੀ ਸੀ।
ਦੱਸ ਦਈਏ ਕਿ ਇਸ ਸਾਲ 14 ਫ਼ਰਵਰੀ ਨੂੰ ਜ਼ੋਯਾ ਅਖ਼ਤਰ ਵੱਲੋਂ ਨਿਰਦੇਸ਼ਿਤ ਫ਼ਿਲਮ ਗੱਲੀ ਬੌਆਏ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਭਾਰਤ ਦੀ ਆਫ਼ਿਸ਼ੀਅਲ ਆਸਕਰ ਐਂਟਰੀ ਦੇ ਤੌਰ 'ਤੇ ਚੁਣਿਆ ਗਿਆ ਹੈ।
ਫ਼ਰਹਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਤੇ ਜ਼ੋਯਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,"ਜਨਮ ਦਿਨ ਦੀਆਂ ਮੁਬਾਰਕਾਂ ਜ਼ੋਯਾ ਅਖ਼ਤਰ ਪ੍ਰਮਾਤਮਾ ਤੇਰੀ ਹਰ ਇੱਛਾ ਪੂਰੀ ਕਰੇ। ਬਸ ਆਸਕਰ ਲੈ ਕੇ ਆਈ।"
ਕਾਬਿਲ-ਏ-ਗੌਰ ਹੈ ਕਿ ਫ਼ਰਹਾਨ ਅਖ਼ਤਰ ਤੋਂ ਇਲਾਵਾ ਆਲਿਆ ਭੱਟ ਨੇ ਵੀ ਜ਼ੋਯਾ ਅਖ਼ਤਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਫ਼ਿਲਮ ਗੱਲੀ ਬੌਆਏ ਤੋਂ ਇਲਾਵਾ ਜ਼ੋਯਾ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ। ਇਨ੍ਹਾਂ ਫ਼ਿਲਮਾਂ 'ਚ ਜ਼ਿੰਦਗੀ ਨਾ ਮਿਲੇਗੀ ਦੋਬਾਰਾ, ਦਿਲ ਧੜਕਨੇ ਦੋ, ਤਲਾਸ਼ ਵਰਗੀਆਂ ਫ਼ਿਲਮਾਂ ਸ਼ਾਮਲ ਹਨ।