ਮੁੰਬਈ: ਬਾਲੀਵੁੱਡ ਅਦਾਕਾਰ ਅਤੇ ਫ਼ਿਲਮਕਾਰ ਫਰਹਾਨ ਅਖ਼ਤਰ ਦੀ ਫ਼ਿਲਮ ਤੂਫਾਨ ਵਿਵਾਦਾ ਵਿੱਚ ਘਿਰ ਗਈ ਹੈ। ਦਰਅਸਲ ਫਰਹਾਨ ਦੀ ਫ਼ਿਲਮ ਤੂਫਾਨ ਦਾ ਪਹਿਲਾ ਲੁੱਕ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਹੈ, ਜਿਸ ਤੋਂ ਬਾਅਦ ਟਵਿੱਟਰ ਉੱਤੇ #boycortfarhanakhatar ਕਾਫ਼ੀ ਟ੍ਰੈਂਡ ਕਰ ਰਿਹਾ ਹੈ ਅਤੇ ਲੋਕਾਂ ਇਸ ਫ਼ਿਲਮ ਨੂੰ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ।
ਹੋਰ ਪੜ੍ਹੋ: ਜਨਮਦਿਨ ਵਿਸ਼ੇਸ਼: ਇਸ ਤਰ੍ਹਾ ਦਾ ਰਿਹਾ ਸੰਜੇ ਖ਼ਾਨ ਤੇ ਜ਼ੀਨਤ ਦਾ ਸਫ਼ਰ
ਦੱਸ ਦੇਈਏ ਕਿ ਫ਼ਰਹਾਨ ਦੀ ਫ਼ਿਲਮ ਦੇ ਬਾਈਕਾਟ ਦਾ ਕਾਰਨ ਇੱਕ ਟਵੀਟ ਹੈ। ਟਵੀਟ 'ਤੇ ਉਨ੍ਹਾਂ ਕਿਹਾ ਸੀ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਮੁੰਬਈ ਦੇ ਅਗਸਤ ਕ੍ਰਾਂਤੀ ਮੈਦਾਨ ਵਿੱਚ ਪ੍ਰਦਰਸ਼ਨ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਫ਼ੋਟੋ ਵੀ ਸ਼ੇਅਰ ਕੀਤੀ। ਇਸ ਵਿੱਚ ਭਾਰਤ ਦਾ ਨਕਸ਼ਾ ਵੀ ਬਣਿਆ ਹੋਇਆ ਸੀ, ਜਿਸ ਤੋਂ POK ਗਾਇਬ ਸੀ। ਜਦ ਇਸ ਗ਼ਲਤ ਨਕਸ਼ੇ ਦੇ ਲਈ ਟਵਿੱਟਰ ਯੂਜ਼ਰਾਂ ਨੇ ਖਰੀਆਂ ਸੁਣਾਈਆਂ ਤਾਂ ਬਾਅਦ ਵਿੱਚ ਉਨ੍ਹਾਂ ਨੇ ਇਸ ਗ਼ਲਤੀ ਲਈ ਮਾਫ਼ੀ ਵੀ ਮੰਗ ਲਈ ਹੈ। ਪਰ ਹੁਣ ਲੋਕਾਂ ਵੱਲੋਂ ਫ਼ਰਹਾਨ ਨੂੰ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ: ਜੇਰਾਰਡ ਬਟਲਰ ਨੇ ਰਿਸ਼ੀਕੇਸ਼ 'ਚ ਸੂਰਯਨਮਸਕਾਰ ਕਰਕੇ ਕੀਤਾ ਨਵੇਂ ਦਹਾਕੇ ਦਾ ਸਵਾਗਤ
ਜਿਸ ਤੋਂ ਬਾਅਦ ਫਰਹਾਨ ਨੇ ਮਾਫ਼ੀ ਮੰਗਦੇ ਹੋਏ ਕਿਹਾ ਕਿ 19 ਦਸੰਬਰ ਨੂੰ ਪੋਸਟ ਵਿੱਚ ਗ੍ਰਾਫਿਕ ਵਾਲੀ ਫ਼ੋਟੋ ਸ਼ੇਅਰ ਕੀਤੀ ਸੀ, ਉਸ ਵਿੱਚ ਗਲਤ ਨਕਸ਼ਾ ਸੀ। ਪਰ ਮੈਂ ਆਪਣੇ ਸ਼ਬਦਾਂ ਉੱਤੇ ਹਾਲੇ ਵੀ ਕਾਇਮ ਹਾਂ। ਇਸ ਨਕਸ਼ੇ ਉੱਤੇ ਪਹਿਲਾ ਧਿਆਨ ਨਾ ਦੇਣ ਲਈ ਮੈਂ ਮਾਫ਼ੀ ਮੰਗਦਾ ਹਾਂ।