ਵਾਸ਼ਿੰਗਟਨ: ਕੈਨੇਡੀਅਨ ਸਿੰਗਰ ਗ੍ਰੀਮਜ਼ ਨੇ ਸੋਮਵਾਰ ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਗ਼ੱਲ ਦੀ ਜਾਣਕਾਰੀ ਉਨ੍ਹਾਂ ਦੇ ਬੁਆਏਫ੍ਰੈਂਡ ਐਲਨ ਮਸਕ ਨੇ ਇੱਕ ਟਵੀਟ ਰਾਹੀਂ ਦਿੱਤੀ।
ਇੱਕ ਮੈਗਜ਼ੀਨ ਮੁਤਾਬਕ, ਮਸਕ ਦੇ ਟਵੀਟ ਤੋਂ ਬਾਅਦ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਉਤਸ਼ਾਹਿਤ ਹੋ ਗਏ ਤੇ ਬੱਚੇ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਟੇਸਲਾ ਦੇ ਸੀਈਓ (ਐਲਨ ਮਸਕ) ਨੇ ਸੋਮਵਾਰ ਨੂੰ ਹੀ ਪਹਿਲੇ ਟਵੀਟ ਦੇ 4 ਘੰਟਿਆਂ ਬਾਅਦ ਇੱਕ ਹੋਰ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਲਿਖਿਆ,"ਮਾਂ ਤੇ ਬੱਚਾ ਸਾਰੇ ਚੰਗੇ ਹਨ।" ਪਰ ਮਸਕ ਨੇ ਬੱਚੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।
ਗ੍ਰਮੀਜ਼ ਦਾ ਇਹ ਪਹਿਲਾ ਬੱਚਾ ਹੈ ਜਦਕਿ ਮਸਕ ਦੇ ਪਿਛਲੇ ਵਿਆਹ ਦੇ 5 ਮੁੰਡੇ ਹਨ। ਗ੍ਰੀਮਜ਼ ਨੇ ਜਨਵਰੀ ਵਿੱਚ ਸੋਸ਼ਲ ਮੀਡੀਆ ਰਾਹੀਂ ਦੱਸਿਆ ਸੀ ਕਿ ਇਹ ਗਰਭਵਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਤਸਵੀਰ ਨੂੰ ਸਾਂਝਾ ਕੀਤਾ ਸੀ, ਜਿਸ ਦੇ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ,"ਦਸਤਕ ਦਿੱਤੀ ਜਾ ਰਹੀ ਹੈ।"