ਨਵੀ ਦਿੱਲੀ: ਬਿੱਗ ਬੌਸ 14' ਦੇ ਮੁਕਾਬਲੇਬਾਜ਼ 'ਤੇ ਗਾਇਕ ਰਾਹੁਲ ਵੈਦਿਆ ਅਤੇ ਟੀ.ਵੀ ਅਭਿਨੇਤਰੀ ਦਿਸ਼ਾ ਪਰਮਾਰ ਵਿਆਹ ਪਵਿੱਤਰ ਰਿਸ਼ਤੇ ਵਿੱਚ ਬੰਨ੍ਹ ਗਏ ਹਨ, ਅਤੇ ਉਹਨਾਂ ਦੇ ਵਿਆਹ ਦੀਆਂ ਬਹੁਤ ਸਾਰੀਆ ਫ਼ੋਟੋਆ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਹਨ, ਦਿਸ਼ਾ ਪਰਮਾਰ ਨੇ ਲਾਲ ਸੂਹੇ ਲਿਵਾਸ ਨਾਲ ਗਹਿਣੇ ਤੇ ਚੂੜੀਆਂ ਪਾਈਆਂ ਹੋਈਆਂ ਹਨ।
ਇਸ ਦੇ ਨਾਲ ਹੀ ਰਾਹੁਲ ਵੈਦਿਆ ਪੱਗ ਅਤੇ ਸ਼ੇਰਵਾਨੀ 'ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾਂ ਰਾਹੁਲ ਵੈਦ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਦੋਸਤਾਂ ਨਾਲ ਦਿਖਾਈ ਦੇ ਰਹੇ ਹਨ।
ਇਸ ਦੇ ਨਾਲ ਹੀ ਦਿਸ਼ਾ ਪਰਮਾਰ ਵੀ ਆਪਣੀ ਦੋਸਤਾਂ ਨਾਲ ਦਿਖਾਈ ਦੇ ਰਹੀ ਹੈ। ਅਲੀ ਗੋਨੀ ਅਤੇ ਜੈਸਮੀਨ ਭਸੀਨ ਵੀ ਰਾਹੁਲ ਵੈਦਿਆ ਦੇ ਵਿਆਹ ਵਿੱਚ ਸ਼ਾਮਲ ਹੋਏ ਹਨ।
ਰਾਹੁਲ ਵੈਦ ਅਤੇ ਅਲੀ ਗੋਨੀ ਦੀ ਇੱਕ ਤਸਵੀਰ ਵੀ ਬਹੁਤ ਚੰਗੀ ਦਿਖਾਈ ਦੇ ਰਹੀ ਹੈ। ਅਲੀ ਵੀ ਸ਼ੇਰਵਾਨੀ ਵਿੱਚ ਨਜ਼ਰ ਆਏ।
ਇਸ ਤੋਂ ਇਲਾਵਾਂ ਰਾਹੁਲ ਵੈਦਿਆ ਨੂੰ ਬਿੱਗ ਬੌਸ ਤੋਂ ਬਹੁਤ ਨਾਮ-ਪ੍ਰਸਿੱਧੀ ਮਿਲੀ ਹੈ, ਜਿਸ ਪ੍ਰੋਗਰਾਮ ਤੋਂ ਹੀ ਰਾਹੁਲ ਨੇ ਦਿਸ਼ਾ ਨੂੰ ਵੀ ਪ੍ਰਸਤਾਵਿਤ ਕੀਤਾ।ਰਾਹੁਲ ਦੀ ਦਿਸ਼ਾ ਨਾਲ ਜੋੜੀ ਬਹੁਤ ਫੱਬਦੀ ਹੈ।
ਰਾਹੁਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2012 ਵਿੱਚ ਸ਼ੋਅ 'ਪਿਆਰ ਕਾ ਦਰਿਸ਼ ਹੈ, ਮੀਠਾ-ਮੀਠਾ ਪਿਆਰਾ-ਪਿਆਰ' ਨਾਲ ਕੀਤੀ ਸੀ। ਇਸ ਪ੍ਰੋਗਰਾਮ ਵਿੱਚ ਉਸ ਦੀ ਨਕੂਲ ਮਹਿਤਾ ਨਾਲ ਜੋੜੀ ਬਹੁਤ ਵਧੀਆਂ ਸੀ। ਇਸ ਸ਼ੋਅ ਨਾਲ ਰਾਹੁਲ ਨੇ ਵਪਾਰ ਵੀ ਕੀਤੇ, ਦਿਸ਼ਾ ਰਾਹੁਲ ਨਾਲ ਮਿਊਜ਼ਿਕ ਵੀਡੀਓ ਵਿੱਚ ਵੀ ਦੇਖੀ ਗਈ ਸੀ।
ਰਾਹੁਲ-ਦਿਸ਼ਾ ਦੇ ਵਿਆਹ ਦੀਆਂ ਰਸਮਾਂ ਵਿਆਹ ਤੋਂ ਦੋ ਤਿੰਨ ਦਿਨ ਪਹਿਲਾਂ ਸ਼ੁਰੂ ਹੋਈਆਂ ਸਨ, ਪਹਿਲਾਂ ਮਹਿੰਦੀ, ਹਲਦੀ ਅਤੇ ਸੰਗੀਤ ਦੀਆਂ ਬਹੁਤ ਫੋਟੋਆਂ ਸਾਹਮਣੇ ਆਇਆ।
ਕੋਰੋਨਾ ਕਾਲ ਦੌਰਾਨ ਇਸ ਵਿਆਹ ਵਿੱਚ ਸਿਰਫ਼ ਸੀਮਿਤ ਲੋਕ ਅਤੇ ਦੋਸਤ ਸ਼ਾਮਲ ਹੋਏ ਸਨ, ਪਰਿਵਾਰ ਦੇ ਨਾਲ ਵਿਆਹ ਦੀਆਂ ਤਿਆਰੀਆਂ ਬਾਰੇ ਗੱਲ ਕਰਦਿਆਂ, ਉਹਨਾਂ ਕਿਹਾ, ਕਿ ਬੜੇ ਧੂਮਧਾਮ ਨਾਲ ਕੀਤੀ ਹੈ।
ਇਹ ਵੀ ਪੜ੍ਹੋ:- ਕੀ ਤੂਸੀ ਦੇਖੀ ਛੋਟੀ ਕੰਗਨਾ ਰਾਣੌਤ