ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਅੱਜ ਆਪਣੀ ਪੀੜੀ ਦੇ ਵਿੱਚ ਵੀ ਕਾਫ਼ੀ ਚਰਚਿਤ ਹਨ। ਇਸ ਦੌਰਾਨ ਧਰਮਿੰਦਰ ਨੇ ਆਪਣੇ ਉਨ੍ਹਾਂ ਦਿਨਾਂ ਦੀ ਯਾਦ ਆਈ ਜਦ ਉਹ ਗੈਰਾਜ ਵਿੱਚ ਰਹਿੰਦੇ ਸਨ ਤੇ ਇੱਕ ਡ੍ਰਿਲਿੰਗ ਫਰਮ ਵਿੱਚ ਕੰਮ ਕਰਦੇ ਸਨ। ਉਨ੍ਹਾਂ ਕਿਹਾ, "ਸ਼ੁਰੂਆਤੀ ਦਿਨਾਂ ਵਿੱਚ ਮੈਂ ਇੱਕ ਗੈਰਾਜ ਵਿੱਚ ਰਹਿੰਦਾ ਸੀ ਕਿਉਂਕਿ ਮੁੰਬਈ ਵਿੱਚ ਰਹਿਣ ਲਈ ਮੇਰੇ ਕੋਲ ਪੈਸੇ ਨਹੀਂ ਸਨ। ਮੁੰਬਈ ਵਿੱਚ ਗੁਜ਼ਾਰਾ ਕਰਨ ਲਈ ਮੈਂ ਇੱਕ ਡ੍ਰਿਲਿੰਗ ਫਰਮ ਵਿੱਚ ਕੰਮ ਕਰਦਾ ਸੀ ਜਿੱਥੇ ਮੈਨੂੰ 200 ਰੁਪਏ ਮਿਲਦੇ ਸਨ। ਕੁਝ ਹੋਰ ਪੈਸੇ ਕਮਾਉਣ ਦੇ ਲਈ ਓਵਰਟਾਈਮ ਵੀ ਕਰਦਾ ਸੀ।"
ਹੋਰ ਪੜ੍ਹੋ: Public Review: 'ਸ਼ਿਕਾਰਾ' ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਬੋਲੇ- 'ਫ਼ਿਲਮ ਨਹੀਂ ਦਰਦ ਹੈ'
ਧਰਮਿੰਦਰ ਇਸ ਕਿੱਸੇ ਨੂੰ ਯਾਦ ਕਰਦੇ ਹੋਏ ਉਸ ਸਮੇਂ ਕਾਫ਼ੀ ਭਾਵੁਕ ਹੋ ਗਏ ਜਦ 'ਇੰਡੀਅਨ ਆਈਡਲ' ਦੇ 11ਵੇਂ ਸੀਜ਼ਨ ਵਿੱਚ ਇੱਕ ਪ੍ਰਤੀਯੋਗੀ ਨੇ ਸਾਲ 1976 ਵਿੱਚ ਆਈ ਉਨ੍ਹਾਂ ਦੀ ਸੁਪਰਹਿੱਟ ਫ਼ਿਲਮ 'ਚਰਸ' ਦੇ ਗਾਣੇ 'ਕੱਲ੍ਹ ਦੀ ਹਸੀਨ ਮੁਲਾਕਾਤ ਕੇ ਲਈ' ਉੱਤੇ ਪ੍ਰੋਫੋਰਮ ਕੀਤਾ।
ਪੰਜਾਬ ਦੇ ਰਹਿਣ ਵਾਲੇ ਧਰਮਿੰਦਰ 70 ਤੇ 80 ਦੇ ਦਹਾਕੇ ਦੇ ਟਾਪ ਦੇ ਕਲਾਕਾਰਾਂ ਵਿੱਚ ਗਿਣੇ ਜਾਂਦੇ ਸਨ। ਉਨ੍ਹਾਂ ਦੀ ਯਾਦਗਾਰ ਫ਼ਿਲਮਾਂ ਵਿੱਚ 'ਫੂਲ ਔਰ ਪੱਥਰ','ਅਨੁਪਮਾ', 'ਸੀਤਾ ਔਰ ਗੀਤਾ' ਅਤੇ 'ਸ਼ੋਲੇ' ਵਰਗੀਆਂ ਕਈ ਫ਼ਿਲਮਾਂ ਸ਼ਾਮਲ ਹਨ। ਪਦਮ ਭੂਸ਼ਣ ਜੇਤੂ ਅਦਾਕਾਰ ਨੇ 'ਘਾਇਲ' ਅਤੇ 'ਯਮਲਾ ਪਗਲਾ ਦੀਵਾਨਾ 2' ਵਰਗੀਆਂ ਫ਼ਿਲਮਾਂ ਨੂੰ ਪ੍ਰੋਡਿਊਸ ਕੀਤਾ ਸੀ।