ਮੁੰਬਈ: ਰੋਜ਼ਾਨਾ ਹੀ ਕੋਰੋਨਾ ਵਾਇਰਸ ਦੀ ਕੋਈ ਨਾ ਕੋਈ ਨਵੀਂ ਖ਼ਬਰਾਂ ਸਾਹਮਣੇ ਆ ਆਉਂਦੀ ਹੈ। ਚੀਨ ਤੋਂ ਬਾਅਦ ਹੁਣ ਇਸ ਦਾ ਅਸਰ ਭਾਰਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਭਾਰਤ 'ਚ ਹਾਲੇ ਤੱਕ ਇਸ ਵਾਇਰਸ ਦੇ 5 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦਾ ਡਰ ਬਾਲੀਵੁੱਡ ਤੱਕ ਵੀ ਪਹੁੰਚ ਚੁੱਕਿਆ ਹੈ ਕਿਉਂਕਿ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਕੋਰੋਨਾ ਵਾਇਰਸ ਕਾਰਨ ਆਪਣੇ ਪੈਰਿਸ ਫੈਸ਼ਨ ਵੀਕ ਦੇ ਸ਼ਡਿਊਲ ਨੂੰ ਰੱਦ ਕਰ ਦਿੱਤਾ ਹੈ।
ਦੀਪਿਕਾ ਪਾਦੂਕੋਣ ਨੇ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੇ ਚੱਲਦਿਆਂ ਇਸ ਇਵੈਂਟ 'ਚ ਨਾ ਜਾਣ ਦਾ ਫ਼ੈਸਲਾ ਕੀਤਾ ਹੈ। ਇਹ ਇਵੈਂਟ 3 ਮਾਰਚ ਤਕ ਚੱਲਣ ਵਾਲਾ ਹੈ। ਹਾਲਾਂਕਿ, ਕੋਰੋਨਾ ਵਾਇਰਸ ਕਾਰਨ ਵੱਧਦੇ ਮਾਮਲੇ ਦੇ ਮੱਦੇਨਜ਼ਰ ਦੀਪਿਕਾ ਨੇ ਆਪਣੀ ਯਾਤਰਾ ਰੱਦ ਕਰ ਦਿੱਤੀ ਹੈ।
ਹੋਰ ਪੜ੍ਹੋ: Sooryavanshi Trailer: ਦਮਦਾਰ ਕਿਰਦਾਰ ਵਿੱਚ ਨਜ਼ਰ ਆ ਰਹੇ ਨੇ ਅਕਸ਼ੇ ਕੁਮਾਰ
ਮੀਡੀਆ ਰਿਪੋਰਟਾਂ ਮੁਤਾਬਕ, ਦੀਪਿਕਾ ਪਾਦੂਕੋਣ ਦੀ ਟੀਮ ਵੱਲੋਂ ਦੱਸਿਆ ਗਿਆ ਹੈ ਕਿ ਦੀਪਿਕਾ ਪਾਦੂਕੋਣ ਪੈਰਿਸ 'ਚ ਚੱਲ ਰਹੇ ਫੈਸ਼ਨ ਵੀਕ 'ਚ ਲਈ ਵਿਤਾਂ ਦੇ ਫੈਸ਼ਨ ਵੀਕ 2020 ਸ਼ੋਅ 'ਚ ਹਿੱਸਾ ਲੈਣ ਲਈ ਫ੍ਰਾਂਸ ਦਾ ਦੌਰਾ ਕਰਨ ਵਾਲੀ ਸੀ ਪਰ ਕੋਰੋਨਾ ਵਾਇਰਸ ਹੁਣ ਫ੍ਰਾਂਸ ਤੱਕ ਪਹੁੰਚ ਚੁੱਕਿਆ ਹੈ। ਅਜਿਹੇ 'ਚ ਉਨ੍ਹਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਹੈ।