ਨਵੀਂ ਦਿੱਲੀ: ਸ਼ਰਧਾ ਕਪੂਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਛਿਛੋਰੇ' ਨੇ ਰਿਲੀਜ਼ ਦੇ ਪਹਿਲੇ ਦਿਨ ਬਾਕਸ ਆਫ਼ਿਸ 'ਤੇ ਚੰਗੀ ਕਮਾਈ ਕੀਤੀ ਹੈ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਦੇ ਅਨੁਸਾਰ ਇਸ ਹਫ਼ਤੇ ਰਿਲੀਜ਼ ਹੋਈ ਫ਼ਿਲਮ 'ਛਿਛੋਰੇ' ਨੇ ਭਾਰਤ ਵਿੱਚ ਕੁੱਲ 7.32 ਕਰੋੜ ਦੀ ਕਮਾਈ ਕੀਤੀ ਹੈ ਤੇ ਦੂਜੇ ਦਿਨ ਦੀ ਕਮਾਈ ਦੀ ਜੇ ਗੱਲ ਕੀਤੀ ਜਾਵੇਗਾ ਤਾਂ ਫ਼ਿਲਮ ਨੇ ਦੋਨਾਂ ਦਿਨਾਂ ਨੂੰ ਮਿਲਾ ਕੇ 19.57 ਕਰੋੜ ਦੀ ਕਮਾਈ ਕਰ ਲਈ ਹੈ।
ਹੋਰ ਪੜ੍ਹੋ: ਦੋਸਤੀ ਦੇ ਪਿਆਰ ਨੂੰ ਬਿਆਨ ਕਰਦੀ ਹੈ ਫ਼ਿਲਮ ਛਿਛੋਰੇ
ਤਰਨ ਆਦਰਸ਼ ਨੇ ਟਵੀਟ ਕਰ ਦੱਸਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਐਮਐਸ ਧੋਨੀ: ਦਿ ਅਨਟੋਲਡ ਸਟੋਰੀ' ਤੋਂ ਬਾਅਦ ਇਹ ਉਨ੍ਹਾਂ ਦੀ ਦੂਜੀ ਸਰਬੋਤਮ ਓਪਨਿੰਗ ਫ਼ਿਲਮ ਹੋਵੇਗੀ। 'ਐਮਐਸ ਧੋਨੀ: ਦਿ ਅਨਟੋਲਡ ਸਟੋਰੀ' ਨੇ 21.30 ਕਰੋੜ ਰੁਪਏ ਨਾਲ ਸ਼ੁਰੂਆਤ ਕੀਤੀ ਸੀ।
ਜ਼ਿਕਰੇਖ਼ਾਸ ਹੈ ਕਿ ਇਹ ਫ਼ਿਲਮ ਕਾਲਜ ਦੇ ਦਿਨਾਂ ਤੋਂ ਲੈ ਕੇ ਉਨ੍ਹਾਂ ਦੇ ਬੁਢਾਪੇ ਤੱਕ ਦੇ ਸਫ਼ਰ ਨੂੰ ਦਰਸਾਉਂਦੀ ਹੈ। ਜੋ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਇਆ ਹੈ। ਇਸ ਫ਼ਿਲਮ ਵਿੱਚ ਪ੍ਰਤਿਕ ਬੱਬਰ, ਵਰੁਣ ਸ਼ਰਮਾ, ਤਾਹਿਰ ਰਾਜ ਭਸੀਨ, ਤੁਸ਼ਾਰ ਪਾਂਡੇ, ਸਹਾਰਸ਼ ਸ਼ੁਕਲਾ ਅਤੇ ਨਵੀਨ ਪੋਲੀਸ਼ਟੀ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਫ਼ਿਲਮ ਦਾ ਨਿਰਦੇਸ਼ਨ ਨਿਤੇਸ਼ ਤਿਵਾੜੀ ਨੇ ਕੀਤਾ ਹੈ।