ਸੋਲਨ: ਬਾਲੀਵੁੱਡ ਸਟਾਰ ਅਨਿਲ ਕਪੂਰ ਇਨ੍ਹੀਂ ਦਿਨੀਂ ਹਿਮਾਚਲ ਦੀਆਂ ਵਾਦੀਆਂ 'ਚ ਘੁੰਮ ਰਹੇ ਹਨ। ਸੋਮਵਾਰ ਨੂੰ, ਉਹ ਸੋਲਨ ਜ਼ਿਲ੍ਹੇ ਦੇ ਮਸ਼ਹੂਰ ਮੋਹਨ ਮੇਕਿਨ ਲਿਮਟਿਡ ਕੰਪਨੀ ਪਹੁੰਚੇ। ਅਦਾਕਾਰ ਦਾ ਇਥੇ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੀ ਪਤਨੀ ਅਨੀਤਾ ਕਪੂਰ ਵੀ ਮੌਜੂਦ ਸਨ।
ਮੋਹਨ ਮੇਕੀਨ ਕੰਪਨੀ ਦੇ ਮੈਨੇਜਰ ਪ੍ਰੋਡਕਟ ਅਤੇ ਕੁਆਲਟੀ ਕੰਟਰੋਲ ਅਸ਼ੋਕ ਮਲਰੋਤਰਾ ਨੇ ਉਨ੍ਹਾਂ ਨੂੰ ਐਪਰੀਸੀਏਸ਼ਨ ਟੋਕਨ ਦੇ ਕੇ ਸਨਮਾਨਤ ਕੀਤਾ। ਦੱਸਣਯੋਗ ਹੈ ਕਿ ਅਦਾਕਾਰ ਅਨਿਲ ਕਪੂਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਹਿਮਾਚਲ ਆਏ ਹਨ। ਇਸ ਦੌਰਾਨ ਉਨ੍ਹਾਂ ਮੋਹਨ ਸ਼ਕਤੀ ਹੈਰੀਟੇਜ ਪਾਰਕ ਦਾ ਦੌਰਾ ਕੀਤਾ। ਇੱਥੇ ਲੰਬੇ ਸਮੇਂ ਲਈ, ਉਨ੍ਹ ਨੇ ਪਾਰਕ ਵਿੱਚ ਮੂਰਤੀਆਂ ਤੇ ਕਲਾਕ੍ਰੀਤੀਆਂ ਵੇਖਿਆ। ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ, ਮੰਦਰ ਵਿੱਚ ਮੱਥਾ ਟੇਕਿਆ।
ਅਨਿਲ ਕਪੂਰ ਦੇ ਸੋਲਨ ਪਹੁੰਚਣ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਦੀ ਇੱਕ ਝੱਲਕ ਪਾਉਣ ਲਈ ਕਈ ਲੋਕ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਲੋਕਾਂ ਨਾਲ ਫੋਟੋ ਲਈਆਂ । ਅਭਿਨੇਤਾ ਅਨਿਲ ਕਪੂਰ ਨੇ ਕਿਹਾ ਕਿ ਉਨ੍ਹਾਂ ਨੂੰ ਸੋਲਨ ਆ ਕੇ ਬੇਹਦ ਵਧੀਆ ਮਹਿਸੂਸ ਹੋਇਆ। ਉਨ੍ਹਾਂ ਨੇ ਹਿਮਾਚਲ ਦੀਆਂ ਵਾਦੀਆਂ ਤੇ ਲੋਕਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਆਖਿਆ ਕਿ ਇਥੇ ਦੇ ਲੋਕ ਬੇਹਦ ਮਿਲਨਸਾਰ ਹਨ।