ਮੁੰਬਈ: ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਦੀ ਨਵੀਂ ਫ਼ਿਲਮ 'ਬਾਲਾ' ਦੇ ਨਵੇਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ ਵਿੱਚ ਵੀ ਰੁਝਾਨ ਵੱਧ ਗਿਆ। ਇਹ ਇੱਕ ਪੰਜਾਬੀ ਗਾਣਾ ਹੈ ਜਿਸ ਦਾ ਨਾਂਅ 'ਨਾਹ ਗੋਰੀਏ' ਹੈ। ਗਾਣੇ ਵਿੱਚ ਆਯੁਸ਼ਮਾਨ ਖੁਰਾਨਾ ਸੋਨਮ ਬਾਜਵਾ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ। 'ਨਾਹ ਗੋਰੀਏ' ਹਾਰਡੀ ਸੰਧੂ ਅਤੇ ਸਵਸਤੀ ਮੇਹੁਲ ਨੇ ਗਾਇਆ ਹੈ। ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਗਾਣੇ ਪ੍ਰਤੀ ਯੂਟਿਊਬ 'ਤੇ ਕਾਫ਼ੀ ਰੁਝਾਨ ਵੱਧ ਗਿਆ ਹੈ। ਨਾਹ ਗੋਰੀਏ ਗਾਣੇ ਨੂੰ ਬੀ ਪ੍ਰਾਕ ਨੇ ਤਿਆਰ ਕੀਤਾ ਹੈ ਅਤੇ ਬੋਲ ਜਾਨੀ ਨੇ ਲਿਖੇ ਹਨ।
-
It means kuch aaney waala hai doBala .. oops I mean dobara! @HARRDYSANDHU @BPraak @yourjaani https://t.co/QsYwrz4MWk pic.twitter.com/Qc2ecKnZ6D
— Ayushmann Khurrana (@ayushmannk) October 24, 2019 " class="align-text-top noRightClick twitterSection" data="
">It means kuch aaney waala hai doBala .. oops I mean dobara! @HARRDYSANDHU @BPraak @yourjaani https://t.co/QsYwrz4MWk pic.twitter.com/Qc2ecKnZ6D
— Ayushmann Khurrana (@ayushmannk) October 24, 2019It means kuch aaney waala hai doBala .. oops I mean dobara! @HARRDYSANDHU @BPraak @yourjaani https://t.co/QsYwrz4MWk pic.twitter.com/Qc2ecKnZ6D
— Ayushmann Khurrana (@ayushmannk) October 24, 2019
ਹੋਰ ਪੜ੍ਹੋ: Public Review: ਦਰਸ਼ਕਾਂ ਨੂੰ ਦਾਦੀ ਦੇ ਕਿਰਦਾਰ ਵਿੱਚ ਪਸੰਦ ਆਈਆਂ ਤਾਪਸੀ ਤੇ ਭੂਮੀ
ਆਯੂਸ਼ਮਾਨ ਨੇ ਇਸ ਗਾਣੇ ਨੂੰ ਟਵੀਟ ਕੀਤਾ। 'ਬਾਲਾ' ਫ਼ਿਲਮ 7 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ। ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ। ਫ਼ਿਲਮ ਵਿੱਚ ਆਯੂਸ਼ਮਾਨ ਖੁਰਾਨਾ ਅਤੇ ਭੂਮੀ ਪੇਡਨੇਕਰ ਦੇ ਨਾਲ-ਨਾਲ ਸੌਰਭ ਸ਼ੁਕਲਾ, ਯਾਮੀ ਗੌਤਮ, ਸੀਮਾ ਪਾਹਵਾ ਅਤੇ ਜਾਵੇਦ ਜਾਫ਼ਰੀ ਹਨ। ਫ਼ਿਲਮ ਦੇ ਨਿਰਦੇਸ਼ਕ ਅਮਰ ਕੌਸ਼ਿਕ ਹਨ, ਜਦ ਕਿ ਇਸ ਨੂੰ ਦਿਨੇਸ਼ ਵਿਜਨ ਨੇ ਪ੍ਰੋਡਿਊਸ ਕੀਤਾ ਹੈ।
ਹੋਰ ਪੜ੍ਹੋ: ਰਿਸ਼ੀ ਨੇ ਬੱਪੀ ਲਹਿਰੀ ਦੀ ਫ਼ੋਟੋ ਕੀਤੀ ਸਾਂਝੀ, ਧਨਤੇਰਸ ਦੀਆਂ ਦਿੱਤੀਆਂ ਵਧਾਈਆਂ
ਫ਼ਿਲਮ ਵਿੱਚ ਆਯੂਸ਼ਮਾਨ ਇੱਕ ਨੌਜਵਾਨ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਹੈ। ਨੌਜਵਾਨ ਵਾਲ ਉਗਾਉਣ ਲਈ ਕਈ ਤਰ੍ਹਾਂ ਦੇ ਤਰੀਕੇ ਵਰਤਦਾ ਹੈ, ਪਰ ਵਾਰ-ਵਾਰ ਉਸ ਨੂੰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ।