ਮੁੰਬਈ: ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਤਾਰਾ ਸੁਤਾਰੀਆ ਦੀ ਫ਼ਿਲਮ 'ਮਰਜਾਵਾਂ' ਇਸ ਸਮੇਂ ਸੁਰਖੀਆਂ 'ਚ ਹੈ। ਇਸ ਫ਼ਿਲਮ ਦਾ ਇੱਕ ਬਲਾਕ-ਬਸਟਰ ਗਾਣਾ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਵਿੱਚ ਅਦਾਕਾਰਾ ਰਕੂਲ ਪ੍ਰੀਤ ਨਜ਼ਰ ਆ ਰਹੀ ਹੈ, ਜੋ ਬਾਰ ਵਿੱਚ ਨੱਚਦੀ ਦਿਖਾਈ ਦੇ ਰਹੀ ਹੈ। ਗਾਣੇ ਨੂੰ ਵੇਖਦਿਆਂ ਲੱਗਦਾ ਹੈ ਕਿ, ਉਹ ਸਿਧਾਰਥ ਮਲਹੋਤਰਾ ਨੂੰ ਮਨਾਉਣ ਵਿੱਚ ਰੁੱਝੀ ਹੋਈ ਹੈ। ਹਾਲਾਂਕਿ, ਇਹ ਗਾਣਾ ਰਿਲੀਜ਼ ਹੁੰਦਿਆਂ ਹੀ ਵਾਇਰਲ ਹੋ ਗਿਆ।
-
Iss Diwali, jalegi #HaiyaHo ki chingari! Song out now! #MarjaavaanOn15thNov
— Sidharth Malhotra (@SidMalhotra) October 26, 2019 " class="align-text-top noRightClick twitterSection" data="
>> https://t.co/h3rtuTrMcK@Riteishd @TaraSutaria @Rakulpreet @tanishkbagchi @JubinNautiyal @TulsikumarTK @zmilap @itsBhushanKumar #KrishanKumar @monishaadvani @madhubhojwani @nikkhiladvani
">Iss Diwali, jalegi #HaiyaHo ki chingari! Song out now! #MarjaavaanOn15thNov
— Sidharth Malhotra (@SidMalhotra) October 26, 2019
>> https://t.co/h3rtuTrMcK@Riteishd @TaraSutaria @Rakulpreet @tanishkbagchi @JubinNautiyal @TulsikumarTK @zmilap @itsBhushanKumar #KrishanKumar @monishaadvani @madhubhojwani @nikkhiladvaniIss Diwali, jalegi #HaiyaHo ki chingari! Song out now! #MarjaavaanOn15thNov
— Sidharth Malhotra (@SidMalhotra) October 26, 2019
>> https://t.co/h3rtuTrMcK@Riteishd @TaraSutaria @Rakulpreet @tanishkbagchi @JubinNautiyal @TulsikumarTK @zmilap @itsBhushanKumar #KrishanKumar @monishaadvani @madhubhojwani @nikkhiladvani
ਹੋਰ ਪੜ੍ਹੋ: ਕ੍ਰਿਕਟ ਤੋਂ ਬਾਅਦ ਵਸੀਮ ਅਕਰਮ ਹੁਣ ਵੱਡੇ ਪਰਦੇ 'ਤੇ ਦੇਣਗੇ ਦਸਤਕ
ਦੱਸ ਦਈਏ ਕਿ ਇਸ ਗੀਤ ਨੂੰ ਤੁਲਸੀ ਕੁਮਾਰ ਅਤੇ ਜੁਬਿਨ ਨੌਟਿਆਲ ਨੇ ਆਪਣੀ ਆਵਾਜ਼ ਦਿੱਤੀ ਹੈ। ਗਾਣੇ ਦੇ ਬੋਲ ਤਨਿਸ਼ਕ ਬਗੀਚੀ ਦੇ ਹਨ। ਗਾਣੇ 'ਚ ਨਾ ਸਿਰਫ਼ ਰਕੂਲ ਪ੍ਰੀਤ ਡਾਂਸ ਕਰਦੀ ਦਿਖਾਈ ਦੇ ਰਹੀ ਹੈ, ਬਲਕਿ ਉਹ ਕਾਫ਼ੀ ਸੁੰਦਰ ਦਿਖਾਈ ਦੇ ਰਹੀ ਹੈ। ਇਸ ਫ਼ਿਲਮ ਦੇ ਸਟਾਰਕਾਸਟ ਦੀ ਗੱਲ ਕਰੀਏ ਤਾਂ ਸਿਧਾਰਥ ਮਲਹੋਤਰਾ ਤੋਂ ਇਲਾਵਾ ਤਾਰਾ ਸੁਤਾਰੀਆ, ਰਕੂਲ ਪ੍ਰੀਤ ਸਿੰਘ ਅਤੇ ਰਿਤੇਸ਼ ਦੇਸ਼ਮੁਖ ਵੀ ਨਜ਼ਰ ਆਉਣਗੇ। ਫ਼ਿਲਮ ਵਿੱਚ, ਜਿੱਥੇ ਤਾਰਾ ਜ਼ੋਇਆ ਦਾ ਕਿਰਦਾਰ ਨਿਭਾਅ ਰਹੇ ਹਨ, ਉਥੇ ਸਿਧਾਰਥ ਮਲਹੋਤਰਾ ਰਘੂ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।
ਹੋਰ ਪੜ੍ਹੋ: ਰਿਸ਼ੀ ਨੇ ਬੱਪੀ ਲਹਿਰੀ ਦੀ ਫ਼ੋਟੋ ਕੀਤੀ ਸਾਂਝੀ, ਧਨਤੇਰਸ ਦੀਆਂ ਦਿੱਤੀਆਂ ਵਧਾਈਆਂ
ਇਸ ਦੇ ਨਾਲ ਹੀ ਫ਼ਿਲਮ 'ਚ ਰਿਤੇਸ਼ ਦੇਸ਼ਮੁਖ ਖ਼ਲਨਾਇਕ ਦਾ ਕਿਰਦਾਰ ਨਿਭਾ ਰਹੇ ਹਨ। ਦੱਸ ਦੇਈਏ ਕਿ ਰਿਤੇਸ਼ ਦੇਸ਼ਮੁਖ ਅਤੇ ਸਿਧਾਰਥ ਮਲਹੋਤਰਾ ਇਸ ਤੋਂ ਪਹਿਲਾਂ ਫ਼ਿਲਮ ‘ਏਕ ਵਿਲੇਨ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਉਸ ਫ਼ਿਲਮ ਵਿੱਚ ਦੋਵਾਂ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤੀ ਗਈ ਸੀ। ਇਹੀ ਕਾਰਨ ਹੈ ਕਿ ਇਸ ਫ਼ਿਲਮ ਵਿੱਚ ਦੋਵਾਂ ਦੀ ਜੋੜੀ ਇਕੱਠੀ ਨਜ਼ਰ ਆਵੇਗੀ।