ਮੁੰਬਈ: ਜ਼ੋਇਆ ਅਖ਼ਤਰ ਵੱਲੋਂ ਨਿਰਦੇਸ਼ਿਤ ਫ਼ਿਲਮ 'ਗਲੀ ਬੁਆਏ' 92ਵੇਂ ਆਸਕਰ ਅਕਾਦਮੀ ਐਵਾਰਡਸ ਦੇ ਲਈ ਇੰਡੀਆ ਵੱਲੋਂ ਆਫ਼ੀਸ਼ਲ ਐਂਟਰੀ ਦੇ ਲਈ ਸਿਲੈਕਟ ਹੋਈ ਸੀ। ਮੰਗਲਵਾਰ ਨੂੰ ਜਾਰੀ ਕੀਤੀ ਗਈ ਲਿਸਟ ਵਿੱਚੋਂ 'ਗਲੀ ਬੁਆਏ' ਇਸ ਰੇਸ 'ਚੋਂ ਬਾਹਰ ਹੋ ਗਈ ਹੈ। 92ਵੇਂ ਅਕਾਦਮੀ ਐਵਾਰਡ ਦੇ ਲਈ 10 ਫ਼ਿਲਮਾ ਦੀ ਲਿਸਟ ਜਾਰੀ ਕੀਤੀ ਗਈ, ਜਿਸ ਵਿੱਚ 'ਗਲੀ ਬੁਆਏ' ਦਾ ਨਾਂਅ ਸ਼ਾਮਲ ਨਹੀਂ ਹੈ।
ਹੋਰ ਪੜ੍ਹੋ: ਹੁਮਾ ਕੁਰੈਸ਼ੀ ਦਾ ਨਾਗਰਿਕਤਾ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਲਈ ਟਿੱਪਣੀ
'ਗਲੀ ਬੁਆਏ' ਇਸ ਸਾਲ ਫਰਵਰੀ ਵਿੱਚ ਰਿਲੀਜ਼ ਹੋਈ ਸੀ। ਫ਼ਿਲਮ ਵਿੱਚ ਰਣਵੀਰ ਸਿੰਘ ਤੇ ਆਲੀਆ ਭੱਟ ਮੁੱਖ ਭੂਮਿਕਾ ਵਿੱਚ ਸਨ। ਰਣਵੀਰ ਤੇ ਆਲੀਆ ਦੀ ਅਦਾਕਾਰੀ ਦੀ ਲੋਕਾਂ ਨੇ ਕਾਫ਼ੀ ਸ਼ਲਾਘਾ ਕੀਤੀ।
ਹੋਰ ਪੜ੍ਹੋ: ਟ੍ਰਾਂਸਜੇਂਡਰ ਦਾ ਕਿਰਦਾਰ ਅਦਾ ਕਰਨਾ ਚਾਹੁੰਦੇ ਹਨ ਸੁਪਰਸਟਾਰ ਰਜਨੀਕਾਂਤ
ਜ਼ਿਕਰਯੋਗ ਹੈ ਕਿ ਜ਼ੋਇਆ ਅਖ਼ਤਰ ਵੱਲੋਂ ਨਿਰਦੇਸ਼ਿਤ 'ਗਲੀ ਬੁਆਏ' ਫ਼ਿਲਮ 'ਚ ਰੈਪਰਸ ਦੇ ਸੰਘਰਸ਼ ਨੂੰ ਵਿਖਾਇਆ ਗਿਆ ਹੈ, ਫ਼ਿਲਮ ਕਾਫ਼ੀ ਹੱਦ ਤੱਕ ਨੇਜੀ ਅਤੇ ਡਿਵਾਇਨ ਤੋਂ ਇੰਸਪਾਇਰਡ ਹੈ ਪਰ ਉਨ੍ਹਾਂ ਦੀ ਬਾਇਓਪਿਕ ਨਹੀਂ ਹੈ। ਇਸ ਫ਼ਿਲਮ ਨੇ ਫ਼ਿਲਮ ਫ਼ੈਸਟੀਵਲਾਂ 'ਚ ਵੀ ਖ਼ੂਬ ਵਾਹ ਵਾਹੀ ਬਟੌਰੀ ਹੈ।