ਮੁੰਬਈ : ਭਾਰਤ ਦੀ ਸਟਾਰ ਸ਼ਟਲਰ ਪੀ ਵੀ ਸਿੰਧੂ ਨੇ ਅੱਜ ਇਤਿਹਾਸ ਰੱਚਿਆ ਹੈ। ਉਨ੍ਹਾਂ ਨੇ ਬੀ.ਡਬਲਯੂ.ਐਫ ਵਿਸ਼ਵ ਚੈਂਪੀਅਨ ਸ਼ੀਪ ਜਿੱਤ ਕੇ ਨਵੀਂ ਵਿਸ਼ਵ ਚੈਂਪੀਅਨ ਬਣ ਗਈ ਹੈ। ਉਹ ਇਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ। ਪੂਰਾ ਦੇਸ਼ ਉਸਦੀ ਜਿੱਤ 'ਤੇ ਵਧਾਈ ਦੇ ਰਿਹਾ ਹੈ। ਜਿੱਤ ਤੋਂ ਬਾਅਦ ਪੀਵੀ ਸਿੰਧੂ ਨੂੰ ਟਵਿਟਰ 'ਤੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ। ਫ਼ਿਲਮੀ ਸਿਤਾਰੇ ਵੀ ਨਵੇਂ ਚੈਂਪੀਅਨ 'ਤੇ ਮਾਣ ਮਹਿਸੂਸ ਕਰਦੇ ਨਜ਼ਰ ਆਏ ਹਨ। ਫ਼ਿਲਮੀ ਸਿਤਾਰੇ ਲਗਾਤਾਰ ਟੱਵਿਟਰ 'ਤੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।
ਸਿੰਧੂ ਨੇ ਵਿਸ਼ਵ ਚੈਂਪੀਅਨ ਸ਼ੀਪ ਦੇ ਮਹਿਲਾ ਸਿੰਗਲ ਫ਼ਾਈਨਲ ਵਿੱਚ ਜਾਪਾਨ ਦੀ ਨੋਜ਼ੋਮੀ ਓਕੁਹਾਰਾ ਨੂੰ ਹਰਾ ਕੇ ਇਤਿਹਾਸ ਰੱਚ ਦਿੱਤਾ ਹੈ। ਉਸ ਨੇ ਆਪਣੀ ਜਿੱਤ ਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਆਪਣੀ ਮਾਂ ਨੂੰ ਸਮਰਪਿਤ ਕੀਤਾ ਹੈ। ਇਸ ਜਿੱਤ ਤੋਂ ਬਾਅਦ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੇ ਉਨ੍ਹਾਂ ਨੂੰ ਟਵਿੱਟਰ 'ਤੇ ਵਧਾਈ ਦਿੱਤੀ। ਸ਼ਾਹਰੁਖ ਨੇ ਲਿਖਿਆ, 'ਵਿਸ਼ਵ ਚੈਂਪੀਅਨਸ਼ੀਪ ਜਿੱਤਣ ਲਈ ਪੀਵੀ ਸਿੰਧੂ ਨੂੰ ਵਧਾਈ। ਤੁਹਾਡੀ ਅਸਾਧਾਰਣ ਪ੍ਰਤਿਭਾ ਨੇ ਦੇਸ਼ ਨੂੰ ਮਾਣ ਦਿਵਾਇਆ ਹੈ, ਇਤਿਹਾਸ ਰਚਦੇ ਰਹੋ।
ਅਦਾਕਾਰਾ ਸਵਰਾ ਭਾਸਕਰ ਨੇ ਵੀ ਪੀਵੀ ਸਿੰਧੂ ਦੀ ਜਿੱਤ ‘ਤੇ ਖੁਸ਼ੀ ਜ਼ਾਹਰ ਕੀਤੀ।
ਪ੍ਰਣੀਤੀ ਚੋਪੜਾ ਨੇ ਪੀਵੀ ਸਿੰਧੂ ਨੂੰ ਵਧਾਈ ਦਿੱਤੀ ਤੇ ਲਿਖਿਆ ਕਿ ਇਹ ਪੂਰੇ ਦੇਸ਼ ਲਈ ਮਾਣ ਦਾ ਪਲ ਹੈ।
ਕਪਿਲ ਸ਼ਰਮਾ ਨੇ ਪੀਵੀ ਸਿੰਧੂ ਦੀ ਤਸਵੀਰ ਸਾਂਝੀ ਕੀਤੀ ਅਤੇ ਉਸ ਲਈ ਟਵੀਟ ਕੀਤਾ। ਕਪਿਲ ਨੇ ਲਿਖਿਆ, ‘ਪੀਵੀ ਸਿੰਧੂ ਤੁਹਾਨੂੰ ਵਧਾਈਆਂ। ਤੁਸੀਂ ਸਾਡੇ ਸਾਰਿਆਂ ਨੂੰ ਮਾਣ ਦਿਵਾਇਆ ਹੈ।