ਮੁੰਬਈ: ਜਦੋਂ 'ਨੰਦੂ ਸਬਕਾ ਬੰਧੂ' ਅਤੇ 'ਆਊ' ਵਰਗੇ ਸ਼ਬਦ ਕੰਨਾਂ ਵਿੱਚ ਪੈਂਦੇ ਹਨ, ਤਾਂ ਉਸ ਵੇਲੇ ਅਦਾਕਾਰ ਸ਼ਕਤੀ ਕਪੂਰ ਦਾ ਚਿਹਰਾ ਅੱਖਾਂ ਸਾਹਮਣੇ ਆ ਜਾਂਦਾ ਹੈ। ਅੱਜ ਅਦਾਕਾਰ ਦਾ ਜਨਮਦਿਨ ਹੈ ਜਿਸ ਨੇ ਸਭ ਦਾ ਦਿਲ ਜਿੱਤਿਆ ਲਿਆ ਹੈ। ਆਓ ਇਸ ਮੌਕੇ ਉਨ੍ਹਾਂ ਨਾਲ ਸਬੰਧਤ ਕੁਝ ਦਿਲਚਸਪ ਗੱਲਾਂ ਜਾਣਦੇ ਹਾਂ।
ਸ਼ਕਤੀ ਕਪੂਰ ਜਿਸ ਨੂੰ ਹਿੰਦੀ ਸਿਨੇਮਾਂ ਦਾ ਸਭ ਤੋਂ ਵੱਡਾ ਖਲਨਾਇਕ ਕਿਹਾ ਜਾਂਦਾ ਹੈ, ਨੇ ਆਪਣੇ ਫ਼ਿਲਮੀ ਸਫ਼ਰ ਵਿੱਚ 700 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਸ਼ਕਤੀ ਕਪੂਰ ਦੀਆਂ ਸਿਰਫ਼ 80 ਦਹਾਕੇ ਵਿੱਚ ਦੋ ਅਜਿਹੀਆਂ ਫਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ਨੇ ਸ਼ਕਤੀ ਨੂੰ ਬਾਲੀਵੁੱਡ ਦਾ ਸਭ ਤੋਂ ਵੱਡਾ ਖਲਨਾਇਕ ਬਣਾ ਦਿੱਤਾ।
ਸ਼ਕਤੀ ਕਪੂਰ ਨੇ ਕੁਝ ਫ਼ਿਲਮਾਂ ਵਿੱਚ ਸਕਾਰਾਤਮਕ ਕਿਰਦਾਰ ਵੀ ਨਿਭਾਏ ਪਰ ਫ਼ਿਲਮਾਂ ਵਿੱਚ ਉਸ ਦੀ ਨਕਾਰਾਤਮਕ ਸ਼ਖ਼ਸੀਅਤ ਨੂੰ ਲੋਕਾਂ ਨੇ ਕਾਫ਼ੀ ਪੰਸਦ ਕੀਤਾ।
ਸ਼ਕਤੀ ਕਪੂਰ ਦਾ ਅਸਲ ਨਾਂਅ ਸੁਨੀਲ ਸਿਕੰਦਰ ਲਾਲ ਕਪੂਰ ਹੈ। ਸ਼ਕਤੀ ਨੂੰ ਆਪਣਾ ਇਹ ਨਾਂਅ ਬਿਲਕੁਲ ਪਸੰਦ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੇ ਆਪਣੇ ਨਾਂਅ ਨੂੰ ਬਦਲ ਦਿੱਤਾ। ਸ਼ਕਤੀ ਕਪੂਰ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਸ਼ਕਤੀ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1973 ਵਿੱਚ ਫ਼ਿਲਮ 'ਕਹਾਣੀ ਕਿਸਮਤ ਕੀ' ਨਾਲ ਕੀਤੀ ਸੀ। ਧਰਮਿੰਦਰ ਅਤੇ ਰੇਖਾ ਅਦਾਕਾਰ ਨਾਲ ਸ਼ਕਤੀ ਨੂੰ ਇੱਕ ਛੋਟਾ ਜਿਹਾ ਰੋਲ ਕਰਨ ਦਾ ਮੌਕਾ ਮਿਲਿਆ, ਹਾਲਾਂਕਿ ਸ਼ਕਤੀ ਕਪੂਰ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਅਸਫ਼ਲ ਰਿਹਾ।
ਪਰ ਇੱਕ ਹਾਦਸੇ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ। ਆਪਣੇ ਬਾਲੀਵੁੱਡ ਕਰੀਅਰ ਬਾਰੇ ਗੱਲ ਕਰਦਿਆਂ ਸ਼ਕਤੀ ਕਪੂਰ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਦੀ ਕਾਰ ਵੈਟਰਨ ਅਦਾਕਾਰ ਫਿਰੋਜ਼ ਖ਼ਾਨ ਦੀ ਕਾਰ ਨਾਲ ਟਕਰਾਏ। ਇਸ ਟੱਕਰ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਸੀ। ਸ਼ਕਤੀ ਨੇ ਇਸ ਮੌਕੇ ਨਾ ਗੁਆਉਦੇ ਹੋਏ ਉਨ੍ਹਾਂ ਨੇ ਫਿਰੋਜ਼ ਖ਼ਾਨ ਨੂੰ ਦੱਸਿਆ ਕਿ ਉਨ੍ਹਾਂ ਫ਼ਿਲਮ ਇੰਸਟੀਚਿਊਟ ਆਫ਼ ਪੁਣੇ ਤੋਂ ਅਦਾਕਾਰੀ ਦਾ ਡਿਪਲੋਮਾ ਕੀਤਾ ਹੈ।
ਹੋਰ ਪੜ੍ਹੋ : 'ਇਸ਼ਕ ਤੇਰਾ' ਨਾਲ ਲੋਕਾਂ ਦੇ ਦਿਲ ਜਿੱਤਣਗੇ ਗੁਰੂ ਰੰਧਾਵਾ
ਸ਼ਕਤੀ ਨੇ ਦੱਸਿਆ ਕਿ 'ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਫਿਰੋਜ਼ ਖ਼ਾਨ ਆਪਣੀ ਨਵੀਂ ਫ਼ਿਲਮ ਲਈ ਇੱਕ ਨਵਾਂ ਚਹਿਰੇ ਦੀ ਭਾਲ ਕਰ ਰਹੇ ਹਨ। ਨਾਲ ਹੀ ਉਹ ਪੁਣੇ ਦੇ ਫ਼ਿਲਮ ਇੰਸਟੀਚਿਊਟ ਆਫ਼ ਪੁਣੇ ਤੋਂ ਉਸ ਵਿਅਕਤੀ ਦੀ ਭਾਲ ਕਰ ਰਹੇ ਹਨ। ਮੈਂ ਆਪਣੇ ਦੋਸਤ ਦੀ ਗੱਲ ਸੁਣੀ ਤੇ ਉਤੇਜਿਤ ਹੋ ਗਿਆ। ਇਸ ਤੋਂ ਬਾਅਦ ਸ਼ਕਤੀ ਕਪੂਰ ਨੂੰ ਫਿਰੋਜ਼ ਖ਼ਾਨ ਨੇ ਬੁਲਾਇਆ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਫ਼ਿਲਮ 'ਕੁਰਬਾਨੀ' ਵਿੱਚ ਕਿਰਦਾਰ ਮਿਲਿਆ।