ਚੰਡੀਗੜ੍ਹ: ਬਾਲੀਵੁੱਡ ਦੇ ਹੀਮੈਨ ਧਰਮਿੰਦਰ (Bollywood Heman Dharmendra ) ਅੱਜ ਆਪਣਾ 86ਵਾਂ ਜਨਮਦਿਨ ਮਨਾ ਰਹੇ ਹਨ। ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਹੋਇਆ ਸੀ। ਆਪਣੀ ਬਾਲੀਵੁੱਡ ਕਰੀਅਰ ਦੇ ਨਾਲ-ਨਾਲ ਧਰਮਿੰਦਰ ਆਪਣੇ ਨਿੱਜੀ ਜਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ ’ਚ ਰਹੇ ਸੀ। ਹਮੇਸ਼ਾਂ ਸਾਦਗੀ ਵਿੱਚ ਜੀਵਨ ਬਤੀਤ ਕਰਨ ਵਾਲੇ ਧਰਮਿੰਦਰ ਨੇ ਕਈ ਬਲਾਕਬਸਟਰ ਫ਼ਿਲਮਾਂ (Dharmendra Movies) ਮਨੋਰੰਜਨ ਜਗਤ ਨੂੰ ਦਿੱਤੀਆਂ ਹਨ। ਇੰਨ੍ਹਾਂ ਫ਼ਿਲਮਾਂ ਦੀ ਸੂਚੀ ਵਿੱਚ 'ਸ਼ੋਲੇ', 'ਮੇਰਾ ਗਾਂਵ ਮੇਰਾ ਦੇਸ਼' ਅਤੇ ਧਰਮ-ਵੀਰ ਵਰਗੀਆਂ ਫ਼ਿਲਮਾਂ ਨੇ ਕਈ ਰਿਕਾਰਡ ਕਾਇਮ ਕੀਤੇ ਹਨ।
ਇਸ ਤਰ੍ਹਾਂ ਹੋਈ ਸੀ ਮਾਇਆਨਗਰੀ ’ਚ ਐਂਟਰੀ
ਸੌਖਾ ਨਹੀਂ ਸੀ ਧਰਮਿੰਦਰ ਦਾ ਸੁਪਰਸਟਾਰ ਬਨਣਾ, ਇੱਕ ਮਸ਼ਹੂਰੀ ਨੂੰ ਵੇਖ ਕੇ ਉਨ੍ਹਾਂ ਆਪਣੀ ਅਮਰੀਕਨ ਟਿਊਬਵੈਲ ਦੀ ਨੌਕਰੀ ਛੱਡ ਕੇ ਸੁਪਨਿਆਂ ਦੀ ਨਗਰੀ ਮੁੰਬਈ ਆ ਗਏ। ਇੱਥੇ ਆ ਕੇ ਉਹ ਇੱਕ ਸਟੂਡੀਓ ਤੋਂ ਦੂਜੇ ਸਟੂਡੀਓ ਦੇ ਚੱਕਰ ਹੀ ਲਗਾਉਂਦੇ ਰਹੇ। ਜਿਹੜੇ ਵੀ ਸਟੂਡੀਓ 'ਚ ਧਰਮਿੰਦਰ ਜਾਂਦੇ ਉਨ੍ਹਾਂ ਨੂੰ ਲੋਕ ਖਰੀਆਂ-ਖਰੀਆਂ ਸੁਣਾ ਕੇ ਤੋਰ ਦਿੰਦੇ ਸਨ। ਲੋਕਾਂ ਨੇ ਕਈ ਸਲਾਹਾਂ ਦਿੱਤੀਆਂ ਪਰ ਧਰਮਿੰਦਰ ਨੇ ਹਾਰ ਨਹੀਂ ਮੰਨੀ ਆਪਣਾ ਸੰਘਰਸ਼ ਜਾਰੀ ਰੱਖਿਆ।
ਧਰਮਿੰਦਰ ਨੇ ਨਹੀਂ ਮੰਨੀ ਕਦੀ ਹਾਰ
ਫ਼ਿਲਮ ਅਸਫ਼ਲ ਹੋਣ ਤੋਂ ਬਾਅਦ ਵੀ ਧਰਮਿੰਦਰ ਨੇ ਹਾਰ ਨਹੀਂ ਮੰਨੀ ਤੇ ਆਪਣੀ ਕੋਸ਼ਿਸ਼ ਜਾਰੀ ਰੱਖੀ। ਹਰਿਵੰਸ਼ ਰਾਏ ਬੱਚਨ ਵੱਲੋਂ ਲਿੱਖੀ ਸਤਰ ਸੱਚ ਹੋਈ ਕੋਸ਼ਿਸ਼ ਕਰਨੇ ਵਾਲੋਂ ਕੀ ਹਾਰ ਨਹੀਂ ਹੋਤੀ, ਫ਼ਿਲਮ ਫ਼ੁੱਲ ਔਰ ਪੱਥਰ ਨਾਲ ਧਰਮਿੰਦਰ ਨੂੰ ਸਿਨੇਮਾ ਜਗਤ ਵਿੱਚ ਕਾਮਯਾਬੀ ਹਾਸਿਲ ਹੋਈ।
ਪੰਜਾਬੀ ਫ਼ਿਲਮਾਂ ਵਿੱਚ ਵੀ ਕੀਤਾ ਰਾਜ
ਬੇਸ਼ਕ ਧਰਮਿੰਦਰ ਬਾਲੀਵੁੱਡ ਵਿੱਚ ਸੁਪਰਸਟਾਰ ਬਣ ਗਏ ਪਰ ਉਨ੍ਹਾਂ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਵੀ ਕਈ ਫ਼ਿਲਮਾਂ ਕੀਤੀਆਂ। ਇੰਨ੍ਹਾਂ ਫ਼ਿਲਮਾਂ ਵਿੱਚ 'ਪੁੱਤ ਜੱਟਾਂ ਦੇ', 'ਦੁੱਖ ਭੰਜਨ ਤੇਰਾ ਨਾਮੁ', 'ਤੇਰੀ ਮੇਰੀ ਇੱਕ ਜ਼ਿੰਦੜੀ', 'ਕੁਰਬਾਨੀ ਜੱਟ ਦੀ', 'ਸ਼ਰਾਫ਼ਤ', 'ਸੰਤੋ ਬੰਤੋ' ਅਹਿਮ ਹਨ।
ਸਿਨੇਮਾ ਜਗਤ ਤੋਂ ਸਿਆਸਤ ਤੱਕ
ਸਿਨੇਮਾ ਜਗਤ ਵਿੱਚ ਤਾਂ ਧਰਮਿੰਦਰ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੀ ਪਰ ਸਿਆਸਤ ਵਿੱਚ ਉਨ੍ਹਾਂ ਦਾ ਪ੍ਰਭਾਵ ਖ਼ਾਸ ਨਹੀਂ ਰਿਹਾ। 14ਵੀਂ ਲੋਕਸਭਾ ਚੋਣਾਂ ਵੇਲੇ ਉਨ੍ਹਾਂ ਰਾਜਸਥਾਨ ਦੇ ਬੀਕਾਨੇਰ ਤੋਂ ਚੋਣ ਲੱੜੀ। ਇਹ ਚੋਣਾਂ 'ਤੇ ਉਨ੍ਹਾਂ ਜਿੱਤ ਹਾਸਿਲ ਕੀਤੀ, ਪਰ ਬਾਅਦ 'ਚ ਖ਼ਫ਼ਾ ਹੋਏ ਲੋਕਾਂ ਨੇ 'ਸਾਡਾ ਸੰਸਦ ਮੈਂਬਰ ਗੁਮਸ਼ੁਦਾ' ਦੇ ਪੋਸਟਰ ਲੱਗਾ ਦਿੱਤੇ।
ਇਹ ਵੀ ਪੜੋ: Katrina and Vicky wedding: ਪੰਜਾਬੀ ਗਾਇਕ ਗੁਰਦਾਸ ਮਾਨ ਨੇ ਜੈਪੁਰ ਏਅਰਪੋਰਟ ’ਤੇ ਗਾਇਆ ਗੀਤ-ਜੀਵੇ ਵੇ ਤੇਰੀ ਜੋੜੀ...