ਪਟਨਾ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਦੀ ਅਗਵਾਈ ਕਰਨ ਦੇ ਲਈ ਮੁੰਬਈ ਗਏ ਆਈਪੀਐਸ ਅਧਿਕਾਰੀ ਵਿਨੈ ਤਿਵਾੜੀ ਨੇ ਕਿਹਾ ਕਿ 2 ਅਗਸਤ ਨੂੰ ਇਕਾਂਤਵਾਸ ਕਰ ਦਿੱਤੇ ਜਾਣ ਤੋਂ ਪਹਿਲਾ ਇਸ ਮਾਮਲੇ ਵਿੱਚ ਬਿਹਾਰ ਪੁਲਿਸ ਦੀ ਜਾਂਚ ਕਾਫੀ ਤੇਜੀ ਨਾਲ ਅਤੇ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੀ ਸੀ।
ਐਸ ਪੀ ਸਿਟੀ (ਈਸਟ) ਦੇ ਰੂਪ ਵਿੱਚ ਇੱਥੇ ਤਾਇਨਾਤ ਤਿਵਾੜੀ ਸ਼ੁੱਕਰਵਾਰ ਦੀ ਦੇਰ ਰਾਤ ਪਟਨਾ ਵਾਪਸ ਪਰਤੇ। ਤਿਵਾੜੀ ਨੇ ਇੱਥੇ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ, ਪੱਤਰਕਾਰਾਂ ਨੂੰ ਕਿਹਾ,' 'ਮੈਂ ਨਿਯਮਾਂ ਅਨੁਸਾਰ ਮੁੰਬਈ 'ਚ ਆਪਣੇ ਹਮਰੁਤਬਾ ਨੂੰ ਨਿਯਮਾਂ ਅਨੁਸਾਰ ਸੂਚਿਤ ਕਰ ਦਿੱਤਾ ਸੀ। ਮੈਂ ਉਨ੍ਹਾਂ ਨੂੰ ਰਿਹਾਇਸ਼ ਅਤੇ ਵਾਹਨ ਦਾ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਸੀ। ਮੇਰੀ ਯਾਤਰਾ ਅਤੇ ਹਰ ਕੋਈ ਉਸ ਦੇ ਮਕਸਦ ਦੇ ਬਾਰੇ ਜਾਣਦੇ ਸੀ, ਇਸ ਲਈ ਮੀਡੀਆ ਕਰਮਚਾਰੀ ਆਪਣੇ ਪ੍ਰਸ਼ਨਾਂ ਨਾਲ ਮੈਨੂੰ ਹਵਾਈ ਅੱਡੇ 'ਤੇ ਮਿਲਣ ਲਈ ਆਏ ਅਤੇ ਮੈਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।' '
ਤਿਵਾੜੀ ਅਦਾਕਾਰ ਦੀ ਮੌਤ ਦੇ ਮਾਮਲੇ ਵਿੱਚ ਅਦਾਕਾਰਾ ਰੀਆ ਚੱਕਰਵਰਤੀ ਦੇ ਖਿਲਾਫ਼ ਦਰਜ ਕੀਤੀ ਗਈ ਐਫਆਈਆਰ ਦੀ ਜਾਂਚ ਲਈ ਐਤਵਾਰ ਨੂੰ ਮੁੰਬਈ ਪਹੁੰਚੇ ਸੀ, ਜਿੱਥੇ ਉਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਸੀ।
ਸ਼ੁੱਕਰਵਾਰ ਨੂੰ ਇਕਾਂਤਵਾਸ ਤੋਂ ਬਾਹਰ ਆਏ ਆਈਪੀਐਸ ਅਧਿਕਾਰੀ ਨੇ ਨਿਰਾਸ਼ਾ ਦੇ ਨਾਲ ਟਿੱਪਣੀ ਕੀਤੀ ਕਿ ਉਨ੍ਹਾਂ ਦੇ ਦੌਰੇ ਬਾਰੇ ਜਾਣਕਾਰੀ ਦੇ ਬਾਵਜੂਦ "ਕੋਈ ਵੀ ਏਅਰਪੋਰਟ 'ਤੇ ਉਨ੍ਹਾਂ ਨੂੰ ਲੈਣ ਨਹੀਂ ਆਇਆ।" ਉਨ੍ਹਾਂ ਨੇ ਕਿਹਾ, "ਹਾਲਾਂਕਿ, ਮੈਂ ਇੱਕ ਗੈਸਟ ਹਾਊਸ ਵਿੱਚ ਰਿਹਾ ਅਤੇ ਇਸਦੇ ਬਾਅਦ ਵਿੱਚ 27 ਜੁਲਾਈ ਤੋਂ ਮੁੰਬਈ ਵਿੱਚ ਰੋਕੇ ਹੋਏ ਆਪਣੀ ਟੀਮ ਦੇ ਮੈਂਬਰਾਂ ਨੂੰ ਮਿਲਣ ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਗਏ ਸੀ। "ਮੈਨੂੰ ਰਾਤ 10 ਵਜੇ ਬੀਐਮਸੀ ਅਧਿਕਾਰੀਆਂ ਦਾ ਫ਼ੋਨ ਆਇਆ ਅਤੇ ਉਨ੍ਹਾਂ ਨੇ ਕਿਹਾ ਕਿ ਉਸ ਨੂੰ ਇਕਾਂਤਵਾਸ ਵਿੱਚ ਰਹਿਣਾ ਪਏਗਾ। ਕਾਨੂੰਨ ਦੀ ਪਾਲਣਾ ਕਰਨ ਵਾਲਾ ਵਿਅਕਤੀ ਹੋਣ ਕਰਕੇ, ਮੈਂ ਗੈਸਟ ਹਾਊਸ ਵਾਪਸ ਆਇਆ ਅਤੇ ਮੈਂ ਪੂਰਾ ਸਮਰਥਨ ਕੀਤਾ। ਉਨ੍ਹਾਂ ਨੇ ਕਿਹਾ, “ਪਟਨਾ ਵਿੱਚ ਦਰਜ ਐਫਆਈਆਰ ਦੇ ਅਧਾਰ ’ਤੇ ਜਾਂਚ ਕਰਨਾ ਸਾਡਾ ਸੰਵਿਧਾਨਕ ਅਧਿਕਾਰ ਅਤੇ ਜ਼ਿੰਮੇਵਾਰੀ ਸੀ। 2 ਅਗਸਤ ਤੱਕ, ਚੀਜ਼ਾਂ ਅੱਗੇ ਵਧ ਰਹੀਆਂ ਸੀ। ਇਸ ਤੋਂ ਬਾਅਦ ਸਭ ਕੁੱਝ ਪੱਟਰੀ ਤੋਂ ਉਤਰ ਗਿਆ।''
ਇਹ ਪੁੱਛੇ ਜਾਣ 'ਤੇ ਕਿ ਜਾਂਚ ਵਿੱਚ ਰਿਆ ਚੱਕਰਵਰਤੀ ਅਤੇ ਮੁੰਬਈ ਪੁਲਿਸ ਦੇ ਵਿਚਕਾਰ ਕਿਸੇ ਦੀ ਮਿਲੀ ਭੁਗਤ ਦੀ ਗੱਲ ਸਾਹਮਣੇ ਆਈ ਹੈ, ਜਿਵੇਂ ਕਿ ਸ਼ੁਸਾਤ ਸਿੰਘ ਰਾਜਪੂਤ ਦੇ ਪਿਤਾ ਨੇ ਦੋਸ਼ ਲਾਇਆ ਹੈ, ਤੇ ਤਿਵਾੜੀ ਨੇ ਕਿਹਾ, "ਮੈਂ ਇਸ 'ਤੇ ਕੁੱਝ ਨਹੀਂ ਕਹਾਂਗਾ, "ਅਜਿਹਾ ਕਰਨਾ ਅਣਉਚਿਤ ਹੋਵੇਗਾ।"
ਉਨ੍ਹਾਂ ਨੇ ਕਿਹਾ, "ਪਰ ਮੈਂ ਇਹ ਕਹਿਣਾ ਚਾਹਾਂਗਾ ਕਿ 10 ਦਿਨਾਂ ਵਿੱਚ ਸਾਡੀ ਜਾਂਚ ਬਹੁਤ ਤੇਜ਼ੀ ਨਾਲ ਅਤੇ ਸਹੀ ਦਿਸ਼ਾ ਵੱਲ ਵੱਧ ਗਈ ਸੀ।"
ਸ਼ੁਸਾਤ ਸਿੰਘ ਰਾਜਪੂਤ ਦੇ ਪਿਤਾ ਕੇ.ਕੇ. ਸਿੰਘ ਨੇ ਚੱਕਰਵਰਤੀ ਅਤੇ ਹੋਰਨਾਂ ਖ਼ਿਲਾਫ਼ ਰਾਜੀਵ ਨਗਰ ਥਾਣੇ ਵਿੱਚ ਕੇਸ ਦਰਜ ਕੀਤਾ ਸੀ, ਜਿਸਦੀ ਜਾਂਚ ਰਾਜ ਸਰਕਾਰ ਦੀ ਸਿਫਾਰਸ਼ ’ਤੇ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ।