ਮੁੰਬਈ: ਬਿਗ ਬੌਸ 13 'ਚ ਇਸ ਹਫ਼ਤੇ ਫ਼ਿਲਮ 'ਛਪਾਕ' ਨੂੰ ਪ੍ਰਮੋਟ ਕਰਨ ਲਈ ਦੀਪਿਕਾ ਪਾਦੁਕੋਣ ਅਤੇ ਵਿਕਰਾਂਤ ਮੈਸੀ ਦੇ ਨਾਲ ਲਕਸ਼ਮੀ ਅਗਰਵਾਲ ਵੀ ਪੁੱਜੀ। ਲਕਸ਼ਮੀ ਨਾਲ ਮਿਲ ਕੇ ਤੇ ਉਸ ਦੀ ਕਹਾਣੀ ਸੁਣ ਕੇ ਪ੍ਰਤੀਯੋਗੀ ਇਮੋਸ਼ਨਲ ਹੋ ਗਏ। ਲਕਸ਼ਮੀ ਅਗਰਵਾਲ ਦੀ ਜ਼ਿੰਦਗੀ ਦੀ ਕਹਾਣੀ ਸੁਣ ਕੇ ਸਾਰੇ ਪ੍ਰਤੀਯੋਗੀ ਆਪਣੀ ਜ਼ਿੰਦਗੀ ਦੀ ਕੜਵੀ ਸਚਾਈ ਨੂੰ ਬਿਆਨ ਕਰਨਗੇ, ਜੋ ਸ਼ਾਇਦ ਅੱਜ ਤੱਕ ਉਨ੍ਹਾਂ ਦੇ ਦਿਲ ਵਿੱਚ ਹੀ ਲੁਕਾਇਆ ਹੋਇਆ ਸੀ।
ਸ਼ੋਅ 'ਚ ਵਾਇਲਡ ਕਾਰਡ ਦੇ ਰੂਪ 'ਚ ਆਈ ਮਧੁਰਿਮਾ ਤੁਲੀ ਨੇ ਦੱਸਿਆ ਕਿ ਬਚਪਨ 'ਚ ਉਹ ਛੇੜਛਾੜ ਦਾ ਸ਼ਿਕਾਰ ਹੋ ਚੁੱਕੀ ਹੈ। ਆਪਣੀ ਜ਼ਿੰਦਗੀ ਦੀ ਇਸ ਕੜਵੀ ਸਚਾਈ ਬਾਰੇ ਦੱਸਦੇ ਹੋਏ ਮਧੁਰਿਮਾ ਬਹੁਤ ਭਾਵੁਕ ਹੋ ਜਾਂਦੀ ਹੈ, ਤੇ ਰੋਣ ਲੱਗਦੀ ਹੈ। ਉਸ ਨੂੰ ਲਕਸ਼ਮੀ ਅਗਰਵਾਲ ਸੰਭਾਲਦੀ ਹੈ।
ਦੱਸ ਦਈਏ ਕਿ ਵੀਕੈਂਡ ਦੇ ਵਾਰ ਐਪੀਸੋਡ ਵਿੱਚ ਸਲਮਾਨ ਖ਼ਾਨ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨੂੰ ਫਟਕਾਰ ਲਗਾਉਂਦੇ ਹੋਏ ਨਜ਼ਰ ਆਉਣਗੇ। ਸਲਮਾਨ ਖ਼ਾਨ ਦੇ ਡਾਂਟਨ ਉੱਤੇ ਸ਼ਹਿਨਾਜ਼ ਬਹੁਤ ਰੌਂਦੀ ਹੈ, ਤੇ ਘਰ ਤੋਂ ਜਾਣ ਦੀ ਜਿੱਦ ਕਰਦੀ ਹੈ। ਇਹ ਤਾਂ ਤੈਅ ਹੈ, ਕਿ ਬਿਗ ਬੌਸ ਦਾ ਆਉਣ ਵਾਲਾ ਐਪੀਸੋਡ ਕਾਫ਼ੀ ਡ੍ਰੈਮੇਟਿਕ ਅਤੇ ਇਮੋਸ਼ਨਲ ਹੋਣ ਵਾਲਾ ਹੈ।