ਮੁੰਬਈ: ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਭਰ ਵਿੱਚ ਫ਼ੈਲ ਰਿਹਾ ਹੈ। ਇਸ ਦੇ ਬਚਾਅ ਤੇ ਰੋਕਥਾਮ ਨੂੰ ਲੈ ਕੇ ਸਰਕਾਰਾਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਕੋਰੋਨਾ ਕਾਰਨ ਦੇਸ਼ ਭਰ ਵਿੱਚ ਲੌਕਡਾਊਨ ਵੀ ਕੀਤਾ ਗਿਆ ਹੈ। ਇਸੇ ਦੌਰਾਨ ਪੁਲਿਸ ਮੁਲਾਜ਼ਮ, ਨਰਸਾਂ ਤੇ ਸਫ਼ਾਈ ਕਰਮੀ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਤੇ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਅੰਦਾਜ਼ ਵਿੱਚ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਹੈ।
-
T 3508 - The front line workers .. the doctors and nurses .. the Social Warriors .. natmastak hoon mai .. 🙏 pic.twitter.com/Q0w1lPuN4J
— Amitabh Bachchan (@SrBachchan) April 21, 2020 " class="align-text-top noRightClick twitterSection" data="
">T 3508 - The front line workers .. the doctors and nurses .. the Social Warriors .. natmastak hoon mai .. 🙏 pic.twitter.com/Q0w1lPuN4J
— Amitabh Bachchan (@SrBachchan) April 21, 2020T 3508 - The front line workers .. the doctors and nurses .. the Social Warriors .. natmastak hoon mai .. 🙏 pic.twitter.com/Q0w1lPuN4J
— Amitabh Bachchan (@SrBachchan) April 21, 2020
ਹਾਲ ਹੀ ਵਿੱਚ ਬਿੱਗ-ਬੀ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਨੂੰ ਸਾਂਝਾ ਕੀਤਾ ਹੈ, ਜੋ ਕਿ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਪੋਸਟ ਰਾਹੀਂ ਅਮਿਤਾਭ ਬੱਚਨ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਹੈ, ਜੋ ਇਸ ਮਹਾਂਮਾਰੀ ਦੇ ਸਮੇਂ ਵਿੱਚ ਲੋਕਾਂ ਦੀ ਮਦਦ ਕਰ ਰਹੇ ਹਨ।
ਬਿੱਗ-ਬੀ ਨੇ ਆਪਣੇ ਟਵਿੱਟਰ ਉੱਤੇ ਇੱਕ ਪੋਸਟ ਪਾਈ, ਜਿਸ ਵਿੱਚ ਪੁਲਿਸ, ਸਫ਼ਾਈ ਕਰਮਚਾਰੀ ਤੇ ਫਾਇਰਫਾਈਟਰ ਇਨ੍ਹਾਂ ਸਾਰਿਆਂ ਸ਼ਬਦਾਂ ਨੂੰ ਮਿਲਕੇ ਭਗਵਾਨ ਗਣੇਸ਼ ਦੀ ਤਸਵੀਰ ਬਣਾਈ ਹੋਈ ਹੈ। ਇਸ ਪੋਸਟ ਦੇ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ, "ਫ੍ਰੰਟਲਾਈਨ ਵਰਕਰਸ। ਡਾਕਟਰਸ ਤੇ ਨਰਸਾਂ। ਸਮਾਜਿਕ ਯੋਧੇ। ਨਤਮਸਤਕ ਹਾਂ ਮੈਂ। ਕੌਣ ਕਹਿੰਦਾ ਹੈ ਕਿ ਭਗਵਾਨ ਮਿਲਦੇ ਨਹੀਂ? ਹਸਪਤਾਲਾਂ ਨੂੰ ਦੇਖੋ।"
ਦੱਸ ਦੇਈਏ ਕਿ ਅਮਿਤਾਭ ਬੱਚਨ ਦੀ ਇਹ ਪੋਸਟ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ ਤੇ ਲੋਕ ਵੀ ਇਸ ਉੱਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।