ETV Bharat / sitara

ਸੁਸ਼ਾਂਤ ਸਿੰਘ ਰਾਜਪੂਤ ਆਤਮਹੱਤਿਆ ਕੇਸ ਵਿੱਚ ਭੰਸਾਲੀ ਤੋਂ ਹੋਵੇਗੀ ਪੁੱਛ-ਗਿੱਛ, ਭੇਜਿਆ ਗਿਆ ਨੋਟਿਸ

ਸੁਸ਼ਾਂਤ ਸਿੰਘ ਰਾਜਪੂਤ ਦੇ ਆਤਮਹੱਤਿਆ ਮਾਮਲੇ ਵਿੱਚ ਮੁੰਬਈ ਪੁਲਿਸ ਤਕਰੀਬਨ 28 ਲੋਕਾਂ ਤੋਂ ਪੁੱਛ-ਗਿੱਛ ਕਰ ਚੁੱਕੀ ਹੈ ਤੇ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਇਸ ਮਾਮਲੇ ਵਿੱਚ ਪੁਲਿਸ ਫ਼ਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਤੋਂ ਵੀ ਪੁੱਛ-ਗਿੱਛ ਕਰਨਗੇ।

bhansali to be questioned by mumbai police over sushant singh rajputs suicide case
ਸੁਸ਼ਾਂਤ ਸਿੰਘ ਰਾਜਪੂਤ ਆਤਮਹੱਤਿਆ ਕੇਸ ਵਿੱਚ ਭੰਸਾਲੀ ਤੋਂ ਹੋਵੇਗੀ ਪੁੱਛ-ਗਿੱਛ, ਭੇਜਿਆ ਗਿਆ ਨੋਟਿਸ
author img

By

Published : Jul 2, 2020, 6:17 PM IST

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਆਤਮ ਹੱਤਿਆ ਕੇਸ ਵਿੱਚ ਬਾਂਦਰਾ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਸੁਸ਼ਾਂਤ ਦੀ ਆਤਮਹੱਤਿਆ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਕਈ ਲੋਕਾਂ ਤੋਂ ਇਸ ਸਬੰਧੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੂੰ ਵੀ ਪੁੱਛ-ਗਿੱਛ ਲਈ ਤਲਬ ਕੀਤਾ ਹੈ। ਭੰਸਾਲੀ ਨੂੰ ਅਗਲੇ 2 ਦਿਨਾਂ ਵਿੱਚ ਪੁਲਿਸ ਦੇ ਸਾਹਮਣੇ ਪੇਸ ਹੋਣ ਦੇ ਲਈ ਸਮਨ ਜਾਰੀ ਕੀਤੇ ਗਏ ਹਨ।

ਸੰਜੇ ਲੀਲਾ ਭੰਸਾਲੀ ਤੋਂ ਪੁੱਛ-ਗਿੱਛ ਕਰਨ ਦਾ ਕਾਰਨ ਇਹ ਵੀ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ 2 ਵਾਰ ਸੰਜੇ ਲੀਲਾ ਦੀ ਫ਼ਿਲਮਾਂ ਆਫ਼ਰ ਹੋਈਆਂ ਸਨ, ਪਰ ਬਾਅਦ ਵਿੱਚ ਸੁਸ਼ਾਂਤ ਨੂੰ ਫ਼ਿਲਮ ਤੋਂ ਕੱਢ ਦਿੱਤਾ ਗਿਆ ਸੀ।

ਅਦਾਕਾਰ ਨੂੰ ਸੰਜੇ ਲੀਲਾ ਭੰਸਾਲੀ ਦੀ ਸੁਪਰਹਿੱਟ ਫ਼ਿਲਮ 'ਰਾਮਲੀਲਾ' ਆਫ਼ਰ ਹੋਈ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਫ਼ਿਲਮ ਤੋਂ ਹਟਾ ਦਿੱਤਾ ਗਿਆ ਸੀ। ਉਸ ਦੌਰਾਨ ਇਹ ਕਿਹਾ ਜਾ ਰਿਹਾ ਸੀ ਕਿ ਉਹ ਯਸ਼ ਰਾਜ ਫ਼ਿਲਮਜ਼ (ਵਾਈਆਰਐਫ਼) ਨਾਲ ਜੋੜੇ ਹੋਏ ਸਨ, ਇਸ ਲਈ ਸੁਸ਼ਾਂਤ ਨੇ ਇਸ ਫ਼ਿਲਮ ਨੂੰ ਸਾਈਨ ਨਹੀਂ ਕੀਤਾ ਸੀ।

ਹੁਣ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮਹੱਤਿਆ ਦੇ ਮਾਮਲੇ ਵਿੱਚ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਭਲਾ ਸੁਸ਼ਾਂਤ ਨੂੰ ਇਨ੍ਹੀਆਂ ਵੱਡੀਆਂ ਫ਼ਿਲਮਾਂ ਵਿੱਚੋਂ ਕਿਉਂ ਕੱਢਿਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.