ETV Bharat / sitara

ਵਿਆਹ ਤੋਂ ਪਹਿਲਾਂ ਐਮੀ ਜੇਕਸਨ ਨੇ ਬੇਬੀ ਬੰਪ ਨਾਲ ਸਾਂਝੀ ਕੀਤੀ ਤਸਵੀਰ

ਐਮੀ ਜੈਕਸਨ ਨੇ ਇੰਸਟਾਗ੍ਰਾਮ 'ਤੇ ਆਪਣੇ ਮਾਂ ਬਣਨ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਸੋਸ਼ਲ ਮੀਡੀਆ
author img

By

Published : Apr 2, 2019, 7:07 PM IST

ਮੁੰਬਈ:ਬਾਲੀਵੁੱਡ ਅਦਾਕਾਰਾ ਐਮੀ ਜੈਕਸਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਖ਼ਬਰ ਇਹ ਆ ਰਹੀ ਹੈ ਕਿ ਐਮੀ ਵਿਆਹ ਤੋਂ ਪਹਿਲਾਂ ਮਾਂ ਬਣਨ ਵਾਲੀ ਹੈ।
ਇਹ ਜਾਣਕਾਰੀ ਐਮੀ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸਾਂਝੀ ਕੀਤੀ ਹੈ।


ਐਮੀ ਨੇ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ , "ਅੱਜ ਮਦਰਸ ਡੇ ਹੋਣ ਦੇ ਨਾਤੇ, ਇਸ ਤੋਂ ਵਧੀਆ ਸਮਾਂ ਨਹੀ ਹੋ ਸਕਦਾ ਇਹ ਗੱਲ ਸਾਂਝੀ ਕਰਨ ਦਾ, ਮੈਂ ਪਹਿਲਾਂ ਹੀ ਇਸ ਸ਼ਖ਼ਸ ਨੂੰ ਸੰਸਾਰ 'ਚ ਸਭ ਤੋਂ ਵਧ ਪਿਆਰ ਕਰਦੀ ਹਾਂ। ਇਹ ਪਿਆਰ ਸੰਸਾਰ 'ਚ ਸਭ ਤੋਂ ਸ਼ੁੱਧ ਅਤੇ ਸਭ ਤੋਂ ਈਮਾਨਦਾਰ ਪਿਆਰ ਹੈ। ਇਸ ਛੋਟੇ ਸ਼ਖ਼ਸ ਨੂੰ ਮੈ ਮਿਲਣ ਲਈ ਬਹੁਤ ਉਤਸ਼ਾਹਤ ਹਾਂ।"
ਦੱਸ ਦਈਏ ਯੂਕੇ ਵਿੱਚ ਮਦਰਸ ਡੇ 31 ਮਾਰਚ ਨੂੰ ਮਨਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਐਮੀ ਅਤੇ ਉਨ੍ਹਾਂ ਦੇ ਬੌਆਏਫ਼ਰੈਂਡ ਜੋਰਜ ਦੋਵੇਂ ਅਗਲੇ ਸਾਲ ਵਿਆਹ ਕਰਵਾ ਸਕਦੇ ਹਨ। ਪਹਿਲਾਂ ਵੀ ਇਸ ਜੋੜੇ ਦੀ ਮੰਗਣੀ ਦੀ ਖ਼ਬਰਾਂ ਚਰਚਾ ਵਿੱਚ ਸਨ।

ਮੁੰਬਈ:ਬਾਲੀਵੁੱਡ ਅਦਾਕਾਰਾ ਐਮੀ ਜੈਕਸਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਖ਼ਬਰ ਇਹ ਆ ਰਹੀ ਹੈ ਕਿ ਐਮੀ ਵਿਆਹ ਤੋਂ ਪਹਿਲਾਂ ਮਾਂ ਬਣਨ ਵਾਲੀ ਹੈ।
ਇਹ ਜਾਣਕਾਰੀ ਐਮੀ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸਾਂਝੀ ਕੀਤੀ ਹੈ।


ਐਮੀ ਨੇ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ , "ਅੱਜ ਮਦਰਸ ਡੇ ਹੋਣ ਦੇ ਨਾਤੇ, ਇਸ ਤੋਂ ਵਧੀਆ ਸਮਾਂ ਨਹੀ ਹੋ ਸਕਦਾ ਇਹ ਗੱਲ ਸਾਂਝੀ ਕਰਨ ਦਾ, ਮੈਂ ਪਹਿਲਾਂ ਹੀ ਇਸ ਸ਼ਖ਼ਸ ਨੂੰ ਸੰਸਾਰ 'ਚ ਸਭ ਤੋਂ ਵਧ ਪਿਆਰ ਕਰਦੀ ਹਾਂ। ਇਹ ਪਿਆਰ ਸੰਸਾਰ 'ਚ ਸਭ ਤੋਂ ਸ਼ੁੱਧ ਅਤੇ ਸਭ ਤੋਂ ਈਮਾਨਦਾਰ ਪਿਆਰ ਹੈ। ਇਸ ਛੋਟੇ ਸ਼ਖ਼ਸ ਨੂੰ ਮੈ ਮਿਲਣ ਲਈ ਬਹੁਤ ਉਤਸ਼ਾਹਤ ਹਾਂ।"
ਦੱਸ ਦਈਏ ਯੂਕੇ ਵਿੱਚ ਮਦਰਸ ਡੇ 31 ਮਾਰਚ ਨੂੰ ਮਨਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਐਮੀ ਅਤੇ ਉਨ੍ਹਾਂ ਦੇ ਬੌਆਏਫ਼ਰੈਂਡ ਜੋਰਜ ਦੋਵੇਂ ਅਗਲੇ ਸਾਲ ਵਿਆਹ ਕਰਵਾ ਸਕਦੇ ਹਨ। ਪਹਿਲਾਂ ਵੀ ਇਸ ਜੋੜੇ ਦੀ ਮੰਗਣੀ ਦੀ ਖ਼ਬਰਾਂ ਚਰਚਾ ਵਿੱਚ ਸਨ।
Intro:Body:

ਮੁੱਖ ਚੋਣ ਅਫਸਰ ਪੰਜਾਬ ਵੱਲੋਂ ਆਦਰਸ਼ ਚੋਣ ਜ਼ਾਬਤੇ ਦੌਰਾਨ ਸ਼ੋਰ ਪ੍ਰਦੂਸ਼ਣ ਦੀ ਨਿਗਰਾਨੀ ਲਈ ਨੋਡਲ ਅਫਸਰ ਨਿਯੁਕਤ

ਚੰਡੀਗੜ,  ਅਪ੍ਰੈਲ: ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਅੱਜ ਸ੍ਰੀ ਕੁਲਦੀਪ ਕੁਮਾਰ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲੋਕ ਸਭਾ ਚੋਣਾਂ 2019 ਦੇ ਮੱਦੇਨਜਰ ਲਾਗੂ ਆਦਰਸ਼ ਚੋਣ ਜ਼ਾਬਤੇ ਦੌਰਾਨ ਆਵਾਜ਼ ਪ੍ਰਦੂਸ਼ਣ ਨਾਲ ਸਬੰਧਤ ਮਾਮਲਿਆਂ ਨੂੰ ਨਜਿੱਠਣ ਲਈ ਨੋਡਲ ਅਫਸਰ ਨਿਯੁਕਤ ਕੀਤਾ ਹੈ। ਉਹੋ ਆਦਰਸ਼ ਚੋਣ ਜ਼ਾਬਤੇ ਦੌਰਾਨ ਆਵਾਜ਼ ਪ੍ਰਦੂਸ਼ਣ (ਰੈਗੁਲੇਸ਼ਨ ਅਤੇ ਕੰਟਰੋਲ) ਰੂਲ 2000 ਨੂੰ ਲਾਗੂ ਕਰਨਾ ਯਕੀਨੀ ਬਨਾਉਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2019 ਚੋਣ ਪ੍ਰਚਾਰ ਲਈ ਉਮੀਦਵਾਰਾਂ ਵੱਲੋਂ ਲਾਊਡ ਸਪੀਕਰ ਜਾਂ ਕਿਸੇ ਵੀ ਤਰ•ਾਂ ਦੇ ਸਾਊਂਡ ਅਂੈਮਪਲੀਫਾਇਰ ਦੀ ਵਰਤੋਂ ਸਬੰਧੀ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹਨ।

ਲਾਊਡ ਸਪੀਕਰ ਜਾਂ ਸਾਊਂਡ ਐਮਪਲੀਫਾਇਰ ਜੋ ਕਿ ਕਿਸੇ ਵੀ ਤਰ•ਾਂ ਦੇ ਵਾਹਨ ਜਾਂ ਕਿਸੇ ਇੱਕ ਜਗ•ਾ 'ਤੇ ਪੱਕੇ ਤੌਰ ਤੇ ਲਗਾ ਕੇ ਜਨਤਕ ਮੀਟਿੰਗ, ਜਲਸੇ-ਜਲੂਸ, ਜਾਂ ਫਿਰ ਕਿਸੇ ਚੱਲਦੇ-ਫਿਰਦੇ ਵਾਹਨ ਤੇ ਲਗਾ ਕੇ ਜਾਂ ਕਿਸੇ ਹੋਰ ਤਰੀਕੇ ਚੋਣ ਪ੍ਰਚਾਰ ਲਈ ਵਰਤੋਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਹੀਂ ਕੀਤੀ ਜਾ ਸਕਦੀ। 

ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਜੇਕਰ ਕਿਸੇ ਵੱਲੋਂ ਲਾਊਡ ਸਪੀਕਰ ਜਾਂ ਸਾਊਂਡ ਅਂੈਮਪਲੀਫਾਇਰ ਦੀ ਵਰਤੋਂ ਕੀਤੀ ਗਈ ਤਾਂ ਇਹ ਸਬੰਧਤ ਵਿਭਾਗ ਵੱਲੋਂ ਜ਼ਬਤ ਕੀਤੇ ਜਾਣਗੇ ਅਤੇ ਨਾਲ ਹੀ ਇਸ ਦੇ ਨਾਲ ਲੱਗਿਆ ਹੋਇਆ ਹੋਰ ਸਮਾਨ ਵੀ ਜ਼ਬਤ ਕੀਤਾ ਜਾਵੇਗਾ। ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਜਾਂ ਹੋਰ ਵਿਅਕਤੀ ਵੱਲੋਂ ਲਾਊਡ ਸਪੀਕਰ ਜਾਂ ਸਾਊਂਡ ਐਮਪਲੀਫਾਇਰ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਇਹ ਨਿਯਮ ਲਾਗੂ ਹੁੰਦੇ ਹਨ। ਪਰ ਇਹ ਨਿਯਮ ਟਰੱਕ/ਟੈਂਪੂ, ਟੈਕਸੀਆਂ, ਵੈਨ, ਥ੍ਰੀ-ਵੀਲਰ, ਸਕੂਟਰ, ਸਾਇਲਕ ਅਤੇ ਰਿਕਸ਼ਾ ਆਦਿ ਨੂੰ ਸਬੰਧਤ ਅਥਾਰਟੀ ਤੋਂ ਪ੍ਰਾਪਤ ਪ੍ਰਵਾਨਗੀ ਸਮੇਤ ਉਹਨਾਂ ਵਾਹਨਾਂ ਦੇ ਰਜਿਸਟੇਸ਼ਨ ਨੰਬਰ ਬਾਰੇ ਸੂਚਿਤ ਕਰਨਾ ਹੋਵੇਗਾ। ਜਿਸ ਕਿਸੇ ਵਾਹਨ ਤੇ ਬਿਨ•ਾਂ ਪ੍ਰਵਾਨਗੀ ਤੇ ਲਾਊਡ ਸਪੀਕਰ ਜਾਂ ਸਾਊਂਡ ਐਮਪਲੀਫਾਇਰ ਦੀ ਵਰਤੋਂ ਕੀਤੀ ਗਈ ਤਾਂ ਇਹ ਸਬੰਧਤ ਵਿਭਾਗ ਵੱਲੋਂ ਜ਼ਬਤ ਕੀਤੇ ਜਾਣਗੇ ਅਤੇ ਨਾਲ ਹੀ ਇਸ ਦੇ ਨਾਲ ਲੱਗਿਆ ਹੋਇਆ ਹੋਰ ਸਮਾਨ ਵੀ ਜ਼ਬਤ ਕੀਤਾ ਜਾਵੇਗਾ।

ਡਾ. ਰਾਜੂ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਜਾਂ ਹੋਰ ਵਿਅਕਤੀ ਵੱਲੋਂ ਲਾਊਡ ਸਪੀਕਰ ਜਾਂ ਸਾਊਂਡ ਐਮਪਲੀਫਾਇਰ ਦੀ ਵਰਤੋਂ ਕਿਸੇ ਵੀ ਤਰ•ਾਂ ਦੇ ਵਾਹਨ ਜਾਂ ਕਿਸੇ ਇੱਕ ਜਗ•ਾ 'ਤੇ ਪੱਕੇ ਤੌਰ ਤੇ ਲਗਾ ਕੇ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਹਲਕੇ ਦੇ ਰਿਟਰਨਿੰਗ ਅਫ਼ਸਰ ਅਤੇ ਸਥਾਨਕ ਪੁਲਿਸ ਅਥਾਰਟੀ ਨੂੰ ਲਿਖਤੀ ਰੂਪ ਵਿੱਚ ਸੂਚਨਾ ਦੇਣੀ ਹੋਵੇਗੀ ਅਤੇ ਜੇਕਰ ਲਾਊਡ ਸਪੀਕਰ ਜਾਂ ਸਾਊਂਡ ਐਮਪਲੀਫਾਇਰ ਦੀ ਵਰਤੋਂ ਕਿਸੇ ਵਾਹਨ ਜਾਂ ਕਿਸੇ ਪੱਕੇ ਸਥਾਨ ਤੇ ਲਗਾ ਕੇ ਕੀਤੀ ਜਾ ਰਹੀ ਹੈ ਤਾਂ ਪ੍ਰਾਪਤ ਪ੍ਰਵਾਨਗੀ ਸਮੇਤ ਉਹਨਾਂ ਵਾਹਨਾਂ ਦੇ ਰਜਿਸਟੇਸ਼ਨ ਨੰਬਰ ਬਾਰੇ ਵੀ ਰਿਟਰਨਿੰਗ ਅਫ਼ਸਰ ਅਤੇ ਸਥਾਨਕ ਪੁਲਿਸ ਅਥਾਰਟੀ ਨੂੰ ਸੂਚਿਤ ਕਰਨਾ ਹੋਵੇਗਾ। ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਅਵਾਜ਼ ਪ੍ਰਦੂਸ਼ਨ ਦੀ ਕਿਸੇ ਵੀ ਉਲੰਘਣਾ ਖਿਲਾਫ਼ ਸਖ਼ਤ ਕਾਰਵਾਈ ਅਮਲਾ ਵਿੱਚ ਲਿਆਉਣਗੇ।

ਮੁੱਖ ਚੋਣ ਅਫ਼ਸਰ, ਪੰਜਾਬ ਨੇ ਕਿਹਾ ਕਿ ਪੰਜਾਬ ਰਾਜ ਵਿੱਚ ਪਹਿਲਾਂ ਤੋਂ ਤੈਅ ਅਵਾਜ਼ ਪ੍ਰਦੂਸ਼ਨ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਨਿਯਮਾਂ ਅਨੁਸਾਰ ਉਦਯੋਗਿਕ ਖੇਤਰ ਵਿੱਚ ਦਿਨ ਸਮੇਂ 75 ਡੈਸੀਬਲ ਅਤੇ ਰਾਤ ਸਮੇਂ 70 ਡੈਸੀਬਲ ਅਵਾਜ਼ ਪ੍ਰਦੂਸ਼ਨ ਨਹੀਂ ਹੋਣਾ ਚਾਹੀਦਾ। ਇਸੇ ਤਰ•ਾਂ ਵਪਾਰਿਕ ਖੇਤਰ ਵਿੱਚ ਦਿਨ ਸਮੇਂ 65 ਡੈਸੀਬਲ ਅਤੇ ਰਾਤ ਸਮੇਂ 55 ਡੈਸੀਬਲ ਅਵਾਜ਼ ਪ੍ਰਦੂਸ਼ਨ ਨਹੀਂ ਹੋਣਾ ਚਾਹੀਦਾ, ਰਿਹਾਇਸ਼ੀ ਖੇਤਰ ਵਿੱਚ ਦਿਨ ਸਮੇਂ 55 ਡੈਸੀਬਲ ਅਤੇ ਰਾਤ ਸਮੇਂ 45 ਡੈਸੀਬਲ ਅਵਾਜ਼ ਪ੍ਰਦੂਸ਼ਨ ਨਹੀਂ ਹੋਣਾ ਚਾਹੀਦਾ ਅਤੇ ਸਾਈਲੈਂਸ ਜ਼ੋਨ ਵਿੱਚ ਦਿਨ ਸਮੇਂ 50 ਡੈਸੀਬਲ ਅਤੇ ਰਾਤ ਸਮੇਂ 40 ਡੈਸੀਬਲ ਅਵਾਜ਼ ਪ੍ਰਦੂਸ਼ਨ ਨਹੀਂ ਹੋਣਾ ਚਾਹੀਦਾ।    


Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.