ਮੁੰਬਈ: ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਆਪਣਾ ਨਾਂਅ ਕਮਾਉਣ ਵਾਲੇ ਅਦਾਕਾਰ ਅਪਾਰਸ਼ਕਤੀ ਖੁਰਾਣਾ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਨੈਸ਼ਨਲ ਐਵਾਰਡ ਵਿਨਰ ਆਯੁਸ਼ਮਾਨ ਖੁਰਾਨਾ ਨੇ ਵੀ ਆਪਣੇ ਛੋਟੇ ਭਰਾ ਨੂੰ ਜਨਮਦਿਨ ਦੀ ਬੜੇ ਪਿਆਰੇ ਭਰੇ ਢੰਗ ਨਾਲ ਵਧਾਈ ਦਿੱਤੀ।
- " class="align-text-top noRightClick twitterSection" data="
">
ਹੋਰ ਪੜ੍ਹੋ: ਸ੍ਰੀ ਦੇਵੀ ਤੇ ਰੇਖਾ ਨੂੰ ਮਿਲਿਆ ਸਾਊਥ ਇੰਡਸਟਰੀ ਵਿੱਚ ਸਨਮਾਨ
ਆਯੁਸ਼ਮਾਨ ਖੁਰਾਣਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੇ ਭਰਾ ਦੀ ਇੱਕ ਬਚਪਨ ਦੀ ਤਸਵੀਰ ਨੂੰ ਸਾਂਝਾ ਕਰਦਿਆਂ ਉਸ ਦੀ ਜ਼ਿੰਦਗੀ ਵਿੱਚ ਸਫ਼ਲਤਾ ਲਈ ਕਾਮਨਾ ਕੀਤੀ। ਇਸ ਫ਼ੋਟੋ ਵਿੱਚ ਅਪਾਰਸ਼ਕਤੀ ਦੇ ਹੱਥ ਵਿੱਚ ਇੱਕ ਕ੍ਰਿਕਟ ਬੈਟ ਹੈ ਅਤੇ ਉਸਨੇ ਬੱਲੇ ਨੂੰ ਆਪਣੇ ਮੋਢੇ 'ਤੇ ਰੱਖਿਆ ਹੋਇਆ ਹੈ ਅਤੇ ਠੰਢ ਕਾਰਨ ਗਰਮ ਕੱਪੜੇ ਪਾਏ ਹੋਏ ਹਨ।
ਆਯੁਸ਼ਮਾਨ ਖੁਰਾਨਾ ਨੇ ਇਸ ਫ਼ੋਟੋ ਦੇ ਨਾਲ ਜਨਮਦਿਨ ਦੀਆਂ ਮੁਬਾਰਕਾਂ ਦਿੰਦਿਆਂ ਲਿਖਿਆ, 'ਜਨਮਦਿਨ ਮੁਬਾਰਕ @parshakti_khurana ਤੁਸੀਂ ਦੁਨੀਆਂ ਦੇ ਸਭ ਤੋਂ ਚੰਗੇ ਭਰਾ ਹੋ ਅਤੇ ਮੈਂ ਤੁਹਾਡੀ ਤਸਵੀਰ ਨੂੰ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਹਾਂ। ਜਿੱਥੇ ਤੁਸੀਂ ਰਾਜ ਕਪੂਰ ਦੀ ਐਕਟਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। 'ਮਿਸਟਰ 420' (ਮੇਰਾ ਜੂਤਾ ਹੈ ਜਪਾਨੀ)। '
ਹੋਰ ਪੜ੍ਹੋ: ਗ਼ਲਤ ਤਰੀਕੇ ਨਾਲ ਜੇ ਬਣਾਇਆ ਹੈ ਸਰੀਰ, ਤਾਂ ਸਲਮਾਨ ਖ਼ਾਨ ਦਾ ਹੈ ਤੁਹਾਡੇ ਲਈ ਸੁਨੇਹਾ
ਅਦਾਕਾਰ ਆਪਣਾ ਜਨਮਦਿਨ ਕੰਮ ਕਰਦਿਆਂ ਬਿਤਾਉਣਾ ਚਾਹੁੰਦਾ ਹੈ। ਅੱਜ ਵੀ ਉਹ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਕਰਨਗੇ। ਅਪਾਰਸ਼ਕਤੀ ਫ਼ਿਲਮ 'ਪਤੀ, ਪਤਨੀ ਔਰ ਵੋ' ਵਿੱਚ ਨਜ਼ਰ ਆਉਣਗੇ, ਜੋ 6 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।