ਮੁੰਬਈ : ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਨੇ ਇਸ ਸਾਲ ਮਾਰਚ ਵਿੱਚ ਆਪਣੇ 54ਵੇਂ ਜਨਮਦਿਨ 'ਤੇ ਆਪਣੀ ਅਗਲੀ ਫਿਲਮ 'ਲਾਲ ਸਿੰਘ ਚੱਢਾ' ਦੀ ਘੋਸ਼ਣਾ ਕੀਤੀ ਹੈ। ਹੁਣ ਅੱਠ ਮਹੀਨਿਆਂ ਬਾਅਦ ਬਾਲੀਵੁੱਡ ਦੇ ਮਿਸਟਰ ਪ੍ਰਫੈਕਨਿਸ਼ਟ ਨੇ ਬਹੁ-ਇੰਤਜ਼ਾਰ ਵਾਲੀ ਫ਼ਿਲਮ ਨਾਲ ਆਪਣੇ ਲੁੱਕ ਦਾ ਖੁਲਾਸਾ ਕੀਤਾ।
ਪਹਿਲੀ ਲੁੱਕ ਵਾਲੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਆਮਿਰ ਨੇ ਲਿਖਿਆ, 'ਸਤਿ ਸ੍ਰੀ ਅਕਾਲ ਜੀ, ਮਾਈ ਸੈਲਫ਼ ਲਾਲ ... ਲਾਲ ਸਿੰਘ ਚੱਢਾ'। ਗੁਲਾਬੀ ਰੰਗ ਦੀ ਚੈਕ ਕਮੀਜ਼ ਅਤੇ ਗੁਲਾਬੀ ਪੱਗ ਬੰਨ੍ਹਦਿਆਂ ਆਮਿਰ 'ਲਾਲ ਸਿੰਘ ਚੱਢਾ' ਵਰਗਾ ਮਾਸੂਮ ਲੱਗ ਰਿਹਾ ਹੈ। ਅਦਾਕਾਰ ਆਯੁਸ਼ਮਾਨ ਇਸ ਲੁੱਕ ਦੀ ਪ੍ਰਸ਼ੰਸਾ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ।
-
Wowl. Your films are worth the wait sir. You inspire. 🙏 https://t.co/xZz6GC1daP
— Ayushmann Khurrana (@ayushmannk) November 18, 2019 " class="align-text-top noRightClick twitterSection" data="
">Wowl. Your films are worth the wait sir. You inspire. 🙏 https://t.co/xZz6GC1daP
— Ayushmann Khurrana (@ayushmannk) November 18, 2019Wowl. Your films are worth the wait sir. You inspire. 🙏 https://t.co/xZz6GC1daP
— Ayushmann Khurrana (@ayushmannk) November 18, 2019
'ਬਾਲਾ' ਦੀ ਸਫ਼ਲਤਾ ਦਾ ਜਸ਼ਨ ਮਨਾ ਰਹੇ ਆਯੁਸ਼ਮਾਨ ਨੇ ਸੋਸ਼ਲ ਮੀਡੀਆ ਦੇ ਜ਼ਰੀਏ 'ਲਾਲ ਸਿੰਘ ਚੱਢਾ' ਵਿਚ ਆਮਿਰ ਖ਼ਾਨ ਦੀ ਲੁੱਕ ਦੀ ਪ੍ਰਸ਼ੰਸਾ ਕੀਤੀ। ਆਯੁਸ਼ਮਾਨ ਨੇ ਲਿਖਿਆ, 'ਵਾਹ। ਤੁਹਾਡੀਆਂ ਫਿਲਮਾਂ ਇੰਤਜ਼ਾਰ ਦੇ ਯੋਗ ਹਨ ਸਰ, ਤੁਸੀਂ ਹਮੇਸ਼ਾਂ ਪ੍ਰੇਰਣਾ ਦਿੰਦੇ ਹੋ। ਹਾਲ ਹੀ ਵਿੱਚ ਆਯੁਸ਼ਮਾਨ ਨੇ ਦੱਸਿਆ ਸੀ ਕਿ ਉਹ ਆਮਿਰ ਖਾਨ ਦਾ ਇੱਕ ਵੱਡਾ ਪ੍ਰਸ਼ੰਸਕ ਹੈ।
ਜਦੋਂ ਇੱਕ ਪ੍ਰਸ਼ੰਸਕ ਨੇ ਕਿਹਾ ਕਿ ਉਹ ਆਮਿਰ ਖ਼ਾਨ ਦੀਆਂ ਫ਼ਿਲਮਾਂ ਤੋਂ ਬਾਅਦ ਆਯੁਸ਼ਮਾਨ ਦੀਆਂ ਫ਼ਿਲਮਾਂ ਦਾ ਇੰਤਜ਼ਾਰ ਕਰਨਗੇ। ਆਯੁਸ਼ਮਾਨ ਨੇ ਜਵਾਬ ਦਿੱਤਾ, 'ਮੈਂ ਆਮਿਰ ਸਰ ਦੇ ਕੰਮ ਦਾ ਵੱਡਾ ਪ੍ਰਸ਼ੰਸਕ ਹਾਂ ਅਤੇ ਮੈਂ ਹਮੇਸ਼ਾਂ ਉਨ੍ਹਾਂ ਤੋਂ ਸਿੱਖਦਾ ਹਾਂ। ਉਹ ਭਾਰਤੀ ਸਿਨੇਮਾ ਦੇ ਸੱਭ ਤੋਂ ਵੱਡੇ ਕਲਾਕਾਰਾਂ ਵਿਚੋਂ ਇੱਕ ਹੈ ਅਤੇ ਉਹ ਮੇਰੇ ਲਈ ਇੱਕ ਮਹਾਨ ਪ੍ਰੇਰਣਾ ਹੈ।
ਇਹ ਵੀ ਪੜ੍ਹੋ: 'ਲਾਲ ਸਿੰਘ ਚੱਢਾ' ਨਵਾਂ ਪੋਸਟਰ ਆਮਿਰ ਖ਼ਾਨ ਨੇ ਕੀਤਾ ਸ਼ੇਅਰ
ਆਪਣੇ ਪਹਿਲੇ ਲੁੱਕ ਦਾ ਰੀਲੀਜ਼ ਕਰਨ ਤੋਂ ਕੁੱਝ ਦਿਨ ਪਹਿਲਾਂ ਆਮਿਰ ਖਾਨ ਨੇ 'ਲਾਲ ਸਿੰਘ ਚੱਢਾ' ਦਾ ਲੋਗੋ ਜਾਰੀ ਕੀਤਾ ਸੀ।
ਫਿਲਮ 'ਚ ਕਰੀਨਾ ਕਪੂਰ ਖਾਨ ਵੀ ਅਹਿਮ ਰੋਲ ਨਿਭਾ ਰਹੀ ਹੈ। ਇਸਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ। 'ਲਾਲ ਸਿੰਘ ਚੱਢਾ' ਟੌਮ ਹੈਂਕਸ ਦੀ 1994 ਦੀ ਹਾਲੀਵੁੱਡ ਫਿਲਮ 'ਵਨ ਗੰਪ' ਦਾ ਅਧਿਕਾਰਤ ਹਿੰਦੀ ਰੀਮੇਕ ਹੈ। ਫਿਲਮ ਕ੍ਰਿਸਮਸ 2020 'ਤੇ ਪਰਦੇ' ਤੇ ਹਿੱਟ ਹੋਣ ਵਾਲੀ ਹੈ।