ਮੁੰਬਈ: ਟੀਵੀ ਅਦਾਕਾਰ ਅਸ਼ੀਸ਼ ਰਾਏ ਹਾਲ ਹੀ ਵਿੱਚ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਫੇਫੜਿਆਂ ਦੀ ਬਿਮਾਰੀ ਨਾਲ ਜੂਝ ਰਹੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਕੋਲ ਪੈਸਿਆਂ ਦੀ ਕਮੀ ਹੋਣ ਕਾਰਨ ਉਹ ਆਪਣਾ ਇਲਾਜ਼ ਰੁਕਵਾ ਰਹੇ ਹਨ।
ਮੀਡੀਆ ਨਾਲ ਗ਼ੱਲ ਕਰਦਿਆਂ ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਜਰੀ ਲਈ 1 ਲੱਖ ਰੁਪਏ ਦੀ ਜ਼ਰੂਰਤ ਹੈ ਪਰ ਉਨ੍ਹਾਂ ਕੋਲ ਲੋੜੀਂਦਾ ਫੰਡ ਨਾ ਹੋਣ ਕਾਰਨ ਉਨ੍ਹਾਂ ਨੇ ਹਸਪਤਾਲ ਤੋਂ ਛੁੱਟੀ ਲੈ ਲਈ ਹੈ।
ਅਦਾਕਾਰ ਨੇ ਆਪਣੀ ਸਥਿਤੀ ਨੂੰ ਬਿਆਨ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਸ਼ਰੀਰ ਵਿੱਚ ਪਾਣੀ ਵਧੇਰੇ ਮਾਤਰਾ ਹੋਣ ਕਾਰਨ ਉਨ੍ਹਾਂ ਦੀ ਗਰਦਨ ਰਾਹੀ ਪਾਈਪ ਪਾਈ ਜਾਵੇਗੀ, ਜਿਸ ਨੂੰ 10 ਡਾਇਲਸਿਸ ਸੈਸ਼ਨਾਂ ਤੋਂ ਬਾਅਦ ਦੂਜੇ ਪਾਸੇ ਸ਼ਿਫ਼ਟ ਕੀਤਾ ਜਾਵੇਗਾ।
ਦੱਸ ਦੇਈਏ ਕਿ ਸਾਲ 2019 ਵਿੱਚ ਆਸ਼ੀਸ਼ ਨੂੰ ਲਕਵਾ ਮਾਰ ਗਿਆ ਸੀ, ਜਿਸ ਕਰਕੇ ਉਹ ਕਈ ਦਿਨ ਹਸਪਤਾਲ 'ਚ ਰਹੇ ਸਨ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਤੇ ਆਪਣੀ ਜਮ੍ਹਾ ਪੂੰਜੀ ਨਾਲ ਹੀ ਗੁਜ਼ਾਰਾ ਕਰ ਰਹੇ ਸਨ।