ਮੁੰਬਈ: ਬਾਲੀਵੁੱਡ ਗਾਇਕ ਅਰਮਾਨ ਮਲਿਕ ਨੇ ਆਪਣੇ ਇੰਸਟਾਗ੍ਰਾਮ ਤੋਂ ਸਾਰੀਆਂ ਫ਼ੋਟੋਆਂ ਨੂੰ ਡਿਲੀਟ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਹੀ ਫ਼ੋਟੋ ਨੂੰ ਸ਼ੇਅਰ ਕੀਤਾ ਹੈ, ਜੋ ਕਾਫ਼ੀ ਡਰਾਉਣ ਵਾਲੀ ਹੈ।
- " class="align-text-top noRightClick twitterSection" data="
">
ਉਸ ਫ਼ੋਟੋ ਨੂੰ ਦੇਖ ਕੇ ਕਈ ਸਵਾਲ ਮਨ ਵਿੱਚ ਉੱਠਦੇ ਹਨ, ਕਿ ਅਰਮਾਨ ਠੀਕ ਹੈ ਜਾਂ ਨਹੀਂ? ਅਰਮਾਨ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਤਾਂ ਨਹੀਂ ਹੋ ਗਿਆ? ਇਹ ਉਹ ਸਵਾਲ ਜੋ ਅਰਮਾਨ ਦੀ ਨਵੀਂ ਪੋਸਟ ਦੇਖਣ ਤੋਂ ਬਾਅਦ ਤੁਹਾਡੇ ਜ਼ਹਿਨ 'ਚ ਆਉਣਗੇ।
ਦੱਸਣਯੋਗ ਹੈ ਕਿ ਅਰਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਫ਼ੋਟੋ ਸ਼ੇਅਰ ਕੀਤੀ ਹੈ, ਜਿਸ 'ਤੇ ਉਨ੍ਹਾਂ ਨੇ ਲਿਖਿਆ ਹੈ, 'I Can’t Take It Anymore'। ਇਸ ਦਾ ਮਤਲਬ ਹੈ 'ਮੈਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦਾ' ਅਰਮਾਨ ਨੇ ਨਾ ਸਿਰਫ਼ ਇਹ ਫੋਟੋ ਸ਼ੇਅਰ ਕੀਤੀ ਬਲਕਿ ਆਪਣੇ ਪਿਛਲੀਆਂ ਸਾਰੀਆਂ ਪੋਸਟਾਂ ਨੂੰ ਵੀ ਡਿਲੀਟ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦੀ ਡੀਪੀ ਵੀ ਬਲੈਕ ਕਰ ਦਿੱਤੀ ਹੈ। ਅਰਮਾਨ ਦਾ ਇਸ ਤਰ੍ਹਾਂ ਦਾ ਵਤੀਰਾ ਫੈਨਜ਼ ਨੂੰ ਕਾਫ਼ੀ ਪਰੇਸ਼ਾਨ ਕਰ ਰਿਹਾ ਹੈ।