ETV Bharat / sitara

ਅਰਜੁਨ ਕਪੂਰ ਨੇ ਸੁਸ਼ਾਂਤ ਨਾਲ ਹੋਈ ਆਖ਼ਰੀ ਗੱਲਬਾਤ ਦਾ ਸਕ੍ਰੀਨਸ਼ਾਟ ਕੀਤਾ ਸਾਂਝਾ - ਅਦਾਕਾਰ ਅਰਜੁਨ ਕਪੂਰ

ਅਭਿਨੇਤਾ ਅਰਜੁਨ ਕਪੂਰ ਅਜੇ ਤੱਕ ਸੁਸ਼ਾਂਤ ਸਿੰਘ ਰਾਜਪੂਤ ਦੀ ਅਚਾਨਕ ਹੋਈ ਮੌਤ ਤੋਂ ਠੀਕ ਨਹੀਂ ਹੋਏ ਹਨ। ਮ੍ਰਿਤਕ ਅਦਾਕਾਰ ਨੂੰ ਯਾਦ ਕਰਦਿਆਂ, ਇਸ਼ਕਜ਼ਾਦੇ ਸਟਾਰ ਅਰਜੁਨ ਨੇ ਇੰਸਟਾਗ੍ਰਾਮ 'ਤੇ ਸੁਸ਼ਾਂਤ ਨਾਲ ਹੋਈ ਆਖ਼ਰੀ ਮੁਲਾਕਾਤ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ।

ਸੁਸ਼ਾਂਤ ਸਿੰਘ ਰਾਜਪੂਤ
ਸੁਸ਼ਾਂਤ ਸਿੰਘ ਰਾਜਪੂਤ
author img

By

Published : Jun 15, 2020, 7:37 PM IST

ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਦੀ ਮੌਤ ਨੇ ਜਿੱਥੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਬਾਲੀਵੁੱਡ 'ਚ ਸੋਗ ਦੀ ਲਹਿਰ ਹੈ। ਵੱਖੋ-ਵੱਖ ਅਦਾਕਾਰਾਂ ਅਤੇ ਫਿਲਮ ਜਗਤ ਦੀਆਂ ਹਸਤੀਆਂ ਨੇ ਸੁਸ਼ਾਂਤ ਸਿੰਘ ਨਾਲ ਬਿਤਾਏ ਕਈ ਪਲਾਂ ਨੂੰ ਯਾਦ ਕੀਤਾ ਅਤੇ ਉਸ ਯਾਦ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਸਾਂਝਾ ਵੀ ਕੀਤਾ।

ਅਦਾਕਾਰ ਅਰਜੁਨ ਕਪੂਰ ਨੇ ਸੋਮਵਾਰ ਨੂੰ ਬਹੁਪੱਖੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਅਤੇ ਆਖਰੀ ਗੱਲਬਾਤ ਦਾ ਇੱਕ ਸਕ੍ਰੀਨਸ਼ਾਟ ਸਾਂਝਾ ਕੀਤਾ। 13 ਦਸੰਬਰ, 2018 ਨੂੰ, ਅਰਜੁਨ ਸੁਸ਼ਾਂਤ ਕੋਲ ਪਹੁੰਚੇ ਅਤੇ ਉਨ੍ਹਾਂ ਨੇ ਕੇਦਾਰਨਾਥ ਲਈ ਮੁਬਾਰਕਬਾਦ ਦਿੰਦਿਆਂ ਉਸ ਦੀ ਫਿਲਮ ਸੋਨਚਿਰੀਆ ਦੀ ਸਫ਼ਲਤਾ ਦੀ ਕਾਮਨਾ ਵੀ ਕੀਤੀ, ਜੋ ਕਿ 2019 ਵਿੱਚ ਰੀਲੀਜ਼ ਹੋਈ।

ਔਰੰਗਜ਼ੇਬ ਸਟਾਰ ਅਰਜੁਨ ਕਪੂਰ ਨੇ ਇੰਸਟਾਗ੍ਰਾਮ 'ਤੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਬੈਠਿਆਂ ਦੀ ਇੱਕ ਪੋਸਟ ਸਾਂਝੀ ਕੀਤੀ। ਪੋਸਟ ਪਾ ਪਾਣੀਪਤ ਸਟਾਰ ਨੇ ਸੁਸ਼ਾਂਤ ਨਾਲ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ, "18 ਮਹੀਨੇ ਪਹਿਲਾਂ ਮੈਂ ਉਸ ਨਾਲ ਉਦੋਂ ਗੱਲਬਾਤ ਕੀਤੀ ਜਦ ਉਸ ਨੇ ਆਪਣੀ ਮਾਂ ਦੀ ਦੇਹਾਂਤ ਦੀ ਖ਼ਬਰ ਸਾਂਝੀ ਕੀਤੀ ਸੀ। ਜਦੋਂ ਉਸ ਦੀ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਅਤੇ ਸਭ ਜਸ਼ਨ ਮਨਾ ਰਹੇ ਸਨ ਉਦੋਂ ਉਹ ਆਪਣੀ ਮਾਂ ਨੂੰ ਬਹੁਤ ਯਾਦ ਕਰ ਰਿਹਾ ਸੀ। ਉਦੋਂ ਮੈਂ ਉਸ ਨੂੰ ਚੰਗੀ ਤਰ੍ਹਾਂ ਨਹੀਂ ਸੀ ਜਾਣਦਾ ਪਰ ਉਸ ਨਾਲ ਯਸ਼ਰਾਜ ਫਿਲਮਜ਼ 'ਤੇ ਕਈ ਵਾਰ ਸਕਰੀਨਿੰਗ 'ਤੇ ਜ਼ਰੂਰ ਮਿਲ ਚੁੱਕਿਆ ਸੀ।

ਪੋਸਟ 'ਚ ਅਰੁਜਨ ਨੇ ਅੱਗੇ ਲਿਖਦਿਆਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਹੁਣ ਮੇਰਾ ਦੋਸਤ ਕਿਸੇ ਬੇਹਤਰ ਅਤੇ ਖ਼ੁਸ਼ਹਾਲ ਥਾਂ 'ਤੇ ਹੈ। ਮੈਨੂੰ ਇਹ ਵੀ ਉਮੀਦ ਹੈ ਕਿ ਉਸ ਨੂੰ ਇਸ ਥਾਂ 'ਤੇ ਸਾਂਤੀ ਮਿਲੀ ਹੋਣੀ। ਅੱਜ ਅਸੀਂ ਸਾਰੇ ਹੈਰਾਨ ਅਤੇ ਦੁਖੀ ਹਾਂ ਅਤੇ ਇਹ ਹੀ ਸੋਚਾਂਗੇ ਕਿ ਅੱਜ ਕੀ ਹੋਇਆ। ਮੈਂ ਇਹ ਉਮੀਦ ਕਰਦਾ ਹਾਂ ਕਿ ਜਦ ਇਹ ਤਮਾਸ਼ਾ ਖ਼ਤਮ ਹੋਵੇਗਾ ਅਸੀਂ ਸਮਾਜ ਦੇ ਤੌਰ 'ਤੇ ਸਾਹਮਣੇ ਆਵਾਂਗੇ ਤਾਂ ਸਾਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਤੂੰ ਇਹ ਕਦਮ ਕਿਸੇ ਕਮਜ਼ੋਰੀ ਜਾਂ ਪ੍ਰੋਫੈਸ਼ਨ ਕਾਰਨ ਨਹੀਂ ਚੁੱਕਿਆ। ਬਾਕੀ ਮੇਰੇ ਪਿਆਰੇ ਭਰਾ ਸੁਸ਼ਾਂਤ ਦੀ ਆਤਮਾ ਨੂੰ ਸਾਂਤੀ ਮਿਲੇ।

ਦੱਸਣਯੋਗ ਹੈ ਕਿ ਐਤਵਾਰ 14 ਜੂਨ ਦਾ ਦਿਨ ਬਾਲੀਵੁੱਡ ਅਤੇ ਪੂਰੇ ਦੁਨੀਆ ਲਈ ਬੇਹਦ ਦੁਖ਼ਦ ਦਿਨ ਰਿਹਾ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਸਮਾਜ ਅੱਗੇ ਕਈ ਸਵਾਲ ਵੀ ਖੜ੍ਹੇ ਕੀਤੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.