ਮੁੰਬਈ: ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਫ਼ਿਲਮ ਸਟਾਰ ਅਨੁਸ਼ਕਾ ਸ਼ਰਮਾ ਤੇ ਪ੍ਰੀਤੀ ਜ਼ਿੰਟਾ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਕਿ ਜਾਨਵਰਾਂ ਤੋਂ ਵਾਇਰਸ ਫ਼ੈਲਣ ਦੀ ਅਫ਼ਵਾਹਾਂ ਨਾਲ ਪਾਲਤੂ ਜਾਨਵਰਾਂ ਨੂੰ ਖ਼ਤਰਾ ਹੈ।
ਅਨੁਸ਼ਕਾ ਜੋ ਇਸ ਘਟਨਾ ਬਾਰੇ ਵਿੱਚ ਕਾਫ਼ੀ ਚਿੰਤਿਤ ਹੈ, ਉਨ੍ਹਾਂ ਨੇ ਮੰਗਲਵਾਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਲਿਖਿਆ,"ਜਿਨ੍ਹਾਂ ਦੇ ਘਰਾਂ ਵਿੱਚ ਪਾਲਤੂ ਜਾਨਵਰ ਹਨ। ਉਨ੍ਹਾਂ ਨੂੰ ਬੇਨਤੀ ਹੈ ਕਿ ਇਸ ਸੰਕਟ ਦੇ ਸਮੇਂ ਵਿੱਚ ਆਪਣੇ ਪਾਲਤੂ ਜਾਨਵਰਾਂ ਨੂੰ ਨਾ ਛੱਡਣ। ਤੁਸੀਂ ਉਨ੍ਹਾਂ ਦਾ ਖ਼ਿਆਲ ਰੱਖੋ ਤੇ ਉਨ੍ਹਾਂ ਨੂੰ ਸੁਰੱਖਿਅਤ ਰੱਖੋ। ਉਨ੍ਹਾਂ ਨੂੰ ਛੱਡਣਾ ਅਣ-ਮਾਨਕਤਾ ਹੈ।"
ਇਸ ਦੇ ਨਾਲ ਹੀ ਪ੍ਰੀਤੀ ਜ਼ਿੰਟਾ ਨੇ ਆਪਣੇ ਪਾਲਤੂ ਕੁੱਤੇ ਦੇ ਨਾਲ ਮਸਤੀ ਕਰਦੀ ਹੋਈ ਖ਼ੁਦ ਦੀ ਇੱਕ ਤਸਵੀਰ ਸਾਂਝੀ ਕੀਤੀ ਤੇ ਕੋਵਿਡ-19 ਦੇ ਬਾਰੇ ਵਿੱਚ ਜਾਗਰੂਕਤਾ ਵਧਾਈ।
ਅਦਾਕਾਰਾ ਨੇ ਲਿਖਿਆ" ਸੋਸ਼ਲ ਡਿਸਟੇਂਸਿੰਗ ਸਭ ਤੋਂ ਚੰਗੀ ਚੀਜ਼ ਹੈ ਜੋ ਅਸੀਂ ਹੁਣ ਕੋਵਿਡ -19 ਵਾਇਰਸ ਨਾਲ ਲੜਣ ਲਈ ਕਰ ਸਕਦੇ ਹਾਂ।"
ਇਸ ਦੇ ਨਾਲ ਹੀ ਉਨ੍ਹਾਂ ਕਿਹਾ,"ਆਪਣੇ ਪਾਲਤੂ ਜਾਨਵਰਾਂ ਨੂੰ ਛੱਡਣਾ ਗ਼ੈਰ-ਮਨੁੱਖਤਾ ਵਾਲਾ ਕੰਮ ਹੈ, ਜੋ ਹੁਣ ਕੋਈ ਵੀ ਕਰ ਸਕਦਾ ਹੈ।" ਇਸ ਤੋਂ ਪਹਿਲਾ ਕਈ ਹੋਰ ਹਸਤੀਆਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਵਾਇਰਸ ਜਾਨਵਰਾਂ ਨਾਲ ਨਹੀਂ ਫ਼ੈਲਦਾ ਹੈ ਤੇ ਇਸ ਲਈ ਜਾਗਰੂਕਤਾ ਪੈਦਾ ਕੀਤੀ ਹੈ।