ETV Bharat / sitara

ਅਨੁਪਮ ਖੇਰ ਅਤੇ ਏਸ਼ਾ ਗੁਪਤਾ ਨੇ ਵਿਵੇਕ ਓਬਰਾਏ ਦੇ ਟਵੀਟ ਨੂੰ ਦੱਸਿਆ ਸ਼ਰਮਨਾਕ - anupam kher

ਅਦਾਕਾਰ ਅਨੁਪਮ ਖੇਰ ਅਤੇ ਏਸ਼ਾ ਗੁਪਤਾ ਨੇ ਵਿਵੇਕ ਓਬਰਾਏ ਦੇ ਐਸ਼ਵਰਿਆ ਰਾਏ ਨੂੰ ਲੈ ਕੇ ਕੀਤੇ ਟਵੀਟ ਨੂੰ ਸ਼ਰਮਨਾਕ ਦੱਸਿਆ ਹੈ।

ਡਿਜ਼ਾਇਨ ਫ਼ੋਟੋ।
author img

By

Published : May 21, 2019, 11:49 PM IST

ਨਵੀਂ ਦਿੱਲੀ: ਵਿਵੇਕ ਓਬਰਾਏ ਦੀ ਫ਼ਿਲਮ ਪੀਐੱਮ ਨਰਿੰਦਰ ਮੋਦੀ 24 ਮਈ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀਆਂ ਚਰਚਾਵਾਂ ਦੇ ਨਾਲ-ਨਾਲ ਵਿਵੇਕ ਓਬਰਾਏ ਆਪਣੇ ਇੱਕ ਵਿਵਾਦਤ ਟਵੀਟ ਨੂੰ ਲੈ ਕੇ ਵੀ ਚਰਚਾ 'ਚ ਹਨ।

ਇਸ ਮਾਮਲੇ 'ਚ ਜਿੱਥੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ ਉੱਥੇ ਹੀ ਅਦਾਕਾਰ ਅਨੁਪਮ ਖੇਰ ਅਤੇ ਅਦਾਕਾਰਾ ਏਸ਼ਾ ਗੁਪਤਾ ਵਰਗੀਆਂ ਕਈ ਵੱਡੀਆਂ ਹਸਤੀਆਂ ਨੇ ਵਿਵੇਕ ਓਬਰਾਏ ਨੂੰ ਗ਼ਲਤ ਠਹਿਰਾਇਆ ਹੈ।

ਅਨੁਪਮ ਖੇਰ ਨੇ ਟਵੀਟ ਕਰਦਿਆਂ ਕਿਹਾ, "ਇਹ ਬਿਆਨ ਬਹੁਤ ਸ਼ਰਮਨਾਕ ਹੈ। ਸਿੱਧੀ ਜਿਹੀ ਗੱਲ ਹੈ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਇਹ ਬਿਲਕੁਲ ਸਹੀ ਨਹੀਂ ਸੀ।"

ਅਦਾਕਾਰਾ ਏਸ਼ਾ ਗੁਪਤਾ ਨੇ ਟਵੀਟ ਕਰਕੇ ਕਿਹਾ, "ਇਹ ਤੁਹਾਡੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇਹ ਬਹੁਤ ਸ਼ਰਮਨਾਕ ਹੈ।"

ਜ਼ਿਕਰਯੋਗ ਹੈ ਕਿ ਇਸ ਤਿੱਖੀ ਪ੍ਰਤੀਕਿਰਿਆ ਤੋਂ ਬਾਅਦ ਵਿਵੇਕ ਨੇ ਸੋਸ਼ਲ ਮੀਡੀਆ 'ਤੇ ਐਸ਼ਵਰਿਆ ਰਾਏ-ਐਗਜ਼ਿਟ ਪੋਲ ਵਾਲਾ ਵਿਵਾਦਤ ਮੀਮ ਡਿਲੀਟ ਕਰਕੇ ਮੁਆਫ਼ੀ ਮੰਗ ਲਈ ਹੈ।

Intro:Body:

Anupam Kher

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.